ਗੁਰਿੰਦਰ ਸਿੰਘ ਰੰਗਰੇਟਾ ਭਾਜਪਾ ਵਿੱਚ ਸ਼ਾਮਲ
ਸਮਾਗਮ ਦੌਰਾਨ ਹਾਜ਼ਰ ਗੁਰਿੰਦਰ ਸਿੰਘ ਰੰਘਰੇਟਾ, ਐੱਸ ਆਰ ਲੱਧੜ ਤੇ ਹੋਰ। -ਫੋਟੋ: ਇੰਦਰਜੀਤ ਵਰਮਾ ਭਾਜਪਾ ਨੂੰ ਅੱਜ ਉਸ ਵਕਤ ਵੱਡੀ ਤਾਕਤ ਮਿਲੀ ਜਦੋਂ ਸਮਾਜ ਸੇਵੀ ਗੁਰਿੰਦਰ ਸਿੰਘ ਰੰਗਰੇਟਾ ਅਤੇ ਹੋਰ ਪਾਰਟੀਆਂ ਦੇ ਵੱਡੀ ਗਿਣਤੀ ਵਰਕਰ ਭਾਜਪਾ ਵਿੱਚ ਸ਼ਾਮਲ ਹੋ ਗਏ।...
ਭਾਜਪਾ ਨੂੰ ਅੱਜ ਉਸ ਵਕਤ ਵੱਡੀ ਤਾਕਤ ਮਿਲੀ ਜਦੋਂ ਸਮਾਜ ਸੇਵੀ ਗੁਰਿੰਦਰ ਸਿੰਘ ਰੰਗਰੇਟਾ ਅਤੇ ਹੋਰ ਪਾਰਟੀਆਂ ਦੇ ਵੱਡੀ ਗਿਣਤੀ ਵਰਕਰ ਭਾਜਪਾ ਵਿੱਚ ਸ਼ਾਮਲ ਹੋ ਗਏ। ਭਾਜਪਾ ਦੇ ਜ਼ਿਲ੍ਹਾ ਦਫ਼ਤਰ ਵਿੱਚ ਹੋਏ ਸਮਾਗਮ ਦੌਰਾਨ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਕੌਮੀ ਜਨਰਲ ਸਕੱਤਰ ਸੰਜੇ ਨਿਰਮਲ, ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਪ੍ਰਧਾਨ ਐੱਸ ਆਰ ਲੱਧੜ ਅਤੇ ਭਾਜਪਾ ਐੱਸ ਸੀ ਮੋਰਚਾ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ।
ਮਾਸਟਰ ਤਾਰਾ ਕਾਲਜ ਦੇ ਖਿਡਾਰੀਆਂ ਨੇ ਨੌਂ ਤਗ਼ਮੇ ਜਿੱਤੇ
ਲੁਧਿਆਣਾ: ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਚੰਡੀਗੜ੍ਹ ਵਿੱਚ ਕਰਵਾਏ ਸੀਨੀਅਰ ਸਟੇਟ ਵੇਟ ਲਿਫਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨੌਂ ਤਗ਼ਮੇ ਪ੍ਰਾਪਤ ਕੀਤੇ। ਇਨ੍ਹਾਂ ਵਿੱਚੋਂ ਚਾਰ ਚਾਂਦੀ ਅਤੇ ਪੰਜ ਕਾਂਸੇ ਦੇ ਤਗ਼ਮੇ ਸ਼ਾਮਲ ਹਨ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰਨਾਂ ਮੈਂਬਰਾਂ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਕਵਲਜੀਤ ਕੌਰ ਦੀ ਯੋਗ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਵਿਦਿਆਰਥਣਾਂ ਦੀ ਜਿੱਤ ਲਈ ਵਧਾਈ ਦਿੱਤੀ ਅਤੇ ਅਗਲੇਰੇ ਭਵਿੱਖ ਵਿੱਚ ਵੀ ਹੋਰ ਉਚੇਰੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਆ। -ਖੇਤਰੀ ਪ੍ਰਤੀਨਿਧ
ਪਲੇਸਮੈਂਟ ਡਰਾਈਵ ’ਚ ਪੰਜ ਵਿਦਿਆਰਥਣਾਂ ਦੀ ਚੋਣ
ਮਾਛੀਵਾੜਾ: ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਾਹਿਬ ’ਚ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਅਗਵਾਈ ’ਚ ਕਾਲਜ ਪਲੇਸਮੈਂਟ ਸੈੱਲ ਵੱਲੋਂ ਐੱਨ ਆਈ ਆਈ ਟੀ ਲਿਮਟਿਡ ਕੰਪਨੀ ਦੇ ਸਹਿਯੋਗ ਨਾਲ ਪਲੇਸਮੈਂਟ ਡਰਾਈਵ ਕਰਵਾਈ ਗਈ। ਇਸ ਵਿਚ ਐਕਸਿਸ ਬੈਂਕ ’ਚ ਅਸਿਟੈਂਟ ਮੈਨੇਜਰ ਦੀ ਪੋਸਟ ਲਈ ਇੰਟਰਵਿਊਜ਼ ਹੋਈਆਂ। ਕਾਲਜ ’ਚ ਐੱਨ ਆਈ ਆਈ ਟੀ ਟੀਮ ਦੇ ਮੈਂਬਰ ਮਨੋਜ ਕਸ਼ਪ ਤੇ ਸਿਮਰਨਜੀਤ ਕੌਰ ਪੁੱਜੇ। ਸ੍ਰੀ ਮਨੋਜ ਨੇ ਵਿਦਿਆਰਥਣਾਂ ਨੂੰ ਕਰੀਅਰ ਆਪਸ਼ਨ ਦੀ ਮਹੱਤਤਾ ਬਾਰੇ ਦੱਸਿਆ ਗਿਆ। ਐਜੂਕੇਸ਼ਨ ਸੈਕਟਰੀ ਸੁਖਮਿੰਦਰ ਸਿੰਘ ਅਤੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਡਰਾਈਵ ਦੇ ਪਹਿਲੇ ਸੈਸ਼ਨ ’ਚ ਵਿਦਿਆਰਥਣਾਂ ਨਾਲ ਜਾਣ-ਪਛਾਣ ਕੀਤੀ ਗਈ ਤੇ ਦੂਸਰੇ ਸੈਸ਼ਨ ਵਿੱਚ ਸਲੈਕਸ਼ਨ ਰਾਊਂਡ ਕੀਤਾ ਗਿਆ। ਇਸ ’ਚ ਬੀ ਏ, ਬੀ ਕਾਮ, ਬੀ ਸੀ ਏ ਫਾਈਨਲ ਅਤੇ ਐਲੂਮਿਨੀ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਇਸ ਦੌਰਾਨ ਪੰਜ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਪਲੇਸਮੈਂਟ ਅਫ਼ਸਰ ਡਾ. ਸੁਨੀਤਾ ਕੌਸ਼ਲ ਵੱਲੋਂ ਐੱਨ ਆਈ ਆਈ ਟੀ ਟੀਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਰਣਜੀਤ ਕੌਰ, ਆਰਤੀ ਰਾਣੀ, ਸੁਖਦੀਪ ਕੌਰ, ਸਿਮਰਨਪ੍ਰੀਤ ਕੌਰ ਅਤੇ ਅਮਨਦੀਪ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ