ਗੁਰਦੁਆਰਾ ਹਾਊਸਿੰਗ ਬੋਰਡ ਕਲੋਨੀ ਨੇ ਰਾਹਤ ਸਮੱਗਰੀ ਭੇਜੀ
ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਨਗਰ ਵੱਲੋਂ ਸੰਗਤ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਰੂਰੀ ਵਸਤਾਂ ਅਤੇ ਰਾਸ਼ਨ ਸਮੱਗਰੀ ਭੇਜੀ ਗਈ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਨਛੱਤਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਲੀਲ ਨੇ ਦੱਸਿਆ ਕਿ ਇਹ ਰਸਦ ਫਿਰੋਜ਼ਪੁਰ ਇਲਾਕੇ ਵਿੱਚ ਭੇਜੀ ਗਈ ਹੈ ਜਿਸ ਵਿੱਚ ਰਾਸ਼ਨ, ਦਵਾਈਆਂ ਅਤੇ ਸਪਰੇਅ ਪੰਪ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕਰਨ ਉਪਰੰਤ ਸਮਾਨ ਰਵਾਨਾ ਕੀਤਾ ਗਿਆ।
ਇਸ ਮੌਕੇ ਜਥੇਦਾਰ ਸਿੱਧੂ ਅਤੇ ਸ੍ਰੀ ਲੀਲ ਨੇ ਕਿਹਾ ਕਿ ਪੰਜਾਬ ਵਿੱਚ ਜਿਸ ਦਿਨ ਤੋਂ ਕੁਦਰਤੀ ਆਫ਼ਤ ਆਈ ਹੈ ਉਸ ਦਿਨ ਤੋਂ ਹੀ ਪੰਜਾਬ ਵਾਸੀ ਸੇਵਾ ਕਾਰਜਾਂ ਨੂੰ ਤਤਪਰ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤ ਦੇ ਸਹਿਯੋਗ ਨਾਲ ਪਹਿਲਾਂ ਵੀ ਇੱਕ ਗੇੜਾ ਬਟਾਲਾ, ਹਰਗੋਬਿੰਦ ਪੁਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਸੇਵਾ ਭੇਜੀ ਸੀ। ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਦੇ ਪਿੰਡ ਵਡਾਲਾ, ਰੁਕਣੇਵਾਲਾ, ਕੁਤਬਦੀਨ, ਬੱਗੇਵਾਲਾ, ਫੱਤੇਆਲਾ, ਬਸਤੀ ਕਾਲਾ ਸਿੰਘ, ਜਿਚਰ ਸਭਰਾਅ ਆਦਿ ਪਿੰਡਾਂ ਵਿੱਚ ਰਸਦ ਦੀ ਸੇਵਾ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਸ਼ਾਮ ਅਟਾਰੀ ਤੋਂ ਇਲਾਵਾ ਹੋਰ ਵੱਖ ਵੱਖ ਗੁਰੂ ਘਰਾਂ ਵਿੱਚ ਸਪਰੇਅ ਪੰਪਾਂ ਦੀ ਸੇਵਾ ਕੀਤੀ ਗਈ ਹੈ। ਇਸ ਸਮੇਂ ਲੀਲ ਨੇ ਸੰਗਤ ਦਾ ਧੰਨਵਾਦ ਕਰਦਿਆਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਜਗਦੀਪ ਸਿੰਘ ਭੱਠਲ, ਮਾਸਟਰ ਬਲਰਾਜ ਸਿੰਘ, ਪਰਵੀਨਪਾਲ ਸਿੰਘ, ਟਰੱਸਟੀ ਅਮਨਦੀਪ ਸਿੰਘ ਭੱਠਲ, ਅਵਤਾਰ ਸਿੰਘ ਨਿਰਬਾਣ, ਸੁਖਦੇਵ ਸਿੰਘ ਕਾਕੂਵਾਲਾ, ਕਰਨਵੀਰ ਸਿੰਘ, ਜਸਵੰਤ ਸਿੰਘ ਚੰਗਾਲੀ, ਰਤਨ ਚੋਪੜਾ, ਪ੍ਰਗਟ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ ਬੁੱਟਰ, ਬਲਕਾਰ ਸਿੰਘ, ਜਥੇਦਾਰ ਚਰਨ ਸਿੰਘ , ਭਗਤ ਸਿੰਘ, ਹਰਪ੍ਰੀਤ ਸਿੰਘ ਜੇ ਬਲਾਕ ਅਤੇ ਹਰਮਿੰਦਰ ਸਿੰਘ ਸੇਠੀ ਹਾਜ਼ਰ ਸਨ।