ਸਤਲੁਜ ਕਲੱਬ ਦੇ ਜਨਰਲ ਸਕੱਤਰ ਡਾਕਟਰ ਅਸ਼ੀਸ਼ ਆਹੂਜਾ ਦੀ ਅਗਵਾਈ ਹੇਠ ਗ੍ਰੀਨ ਦੀਵਾਲੀ ਮਨਾਈ ਗਈ ਜਿਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਸਮੇਤ ਹੋਰ ਆਗੂਆਂ ਨੇ ਇੱਕ-ਦੂਜੇ ਨੂੰ ਫੁੱਲ ਅਤੇ ਮਠਿਆਈਆਂ ਵੰਡੀਆਂ।ਇਸ ਮੌਕੇ ਸ੍ਰੀ ਬਾਵਾ ਨੇ ਕਿਹਾ ਕਿ ਦਿਨ-ਬ-ਦਿਨ ਪਲੀਤ ਹੋ ਰਹੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਸਮਾਜ ਸੇਵੀ ਸੰਗਠਨਾਂ ਨੂੰ ਅੱਗੇ ਆ ਕੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਲਈ ਅੱਜ ਫੁੱਲਾਂ ਅਤੇ ਮਠਿਆਈਆਂ ਵੰਡ ਕੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਮੌਕੇ ਡਾ. ਐੱਨ ਐੱਸ ਚੁੱਘ ਅਤੇ ਸੇਵਾਮੁਕਤ ਆਈ ਏ ਐੱਸ ਅਧਿਕਾਰੀ ਜਸਵੰਤ ਸਿੰਘ ਨੇ ਪ੍ਰਦੂਸ਼ਿਤ ਰਹਿਤ ਦੀਵਾਲੀ ਮਨਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਐਡਵੋਕੇਟ ਦੀਪਕ ਚੈਪੜਾ, ਅੰਕੁਰ ਘਈ, ਗੌਰਵ ਚੋਪੜਾ, ਸਤੀਸ਼ ਸ਼ਰਮਾ, ਮੇਜਰ ਆਈ ਐੱਸ ਸੰਧੂ, ਡਾ. ਮਨੋਜ ਸੋਬਤੀ, ਡਾ. ਅਰਵਿੰਦ ਗੰਭੀਰ, ਭਾਰਤ ਭੂਸ਼ਣ ਟੰਡਨ, ਅਨੰਤਜੀਤ ਕੌਰ ਚੁੱਘ ਤੇ ਅਜੀਤ ਸਿੰਘ ਚਾਵਲਾ ਹਾਜ਼ਰ ਸਨ।