ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬਾਸਕਿਟਬਾਲ ’ਚ ਗੁੱਡਅਰਥ ਸਕੂਲ ਦੇ ਖਿਡਾਰੀ ਛਾਏ

ਅੰਡਰ 14 ਲਡ਼ਕਿਆਂ ਤੇ ਅੰਡਰ 17 ਲਡ਼ਕੀਆਂ ’ਚੋਂ ਜ਼ਿਲ੍ਹਾ ਪੱਧਰ ਲਈ ਖਿਡਾਰੀ ਚੁਣੇ
ਗੁੱਡਅਰਥ ਸਕੂਲ ਦੀ ਬਾਸਕਿਟਬਾਲ ਟੀਮ ਦੇ ਖਿਡਾਰੀ ਤੇ ਸਟਾਫ। -ਫੋਟੋ: ਜੱਗੀ
Advertisement

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਜ਼ੋਨਲ ਮੁਕਾਬਲਿਆਂ ਵਿੱਚ ਗੁੱਡਅਰਥ ਕਾਨਵੈਂਟ ਸਕੂਲ ਸਿਆੜ੍ਹ ਦੇ ਖਿਡਾਰੀਆਂ ਨੇ ਜ਼ੋਨਲ ਬਾਸਕਟਬਾਲ ਅੰਡਰ-17 (ਲੜਕੇ) ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਖੋ-ਖੋ ਅੰਡਰ 14 (ਲੜਕੇ ) ਵਰਗ ’ਚ ਖਿਡਾਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਬੰਧਕਾਂ ਦੇ ਦੱਸਣ ਮੁਤਾਬਕ ਅੰਡਰ 14 ਲੜਕਿਆਂ ਤੇ ਅੰਡਰ 17 ਲੜਕੀਆਂ ’ਚੋਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਕੀਤੀ ਗਈ।

Advertisement

ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਵਾਈਸ ਚੇਅਰਮੈਨ ਪ੍ਰੋਫੈਸਰ ਗੁਰਮੁੱਖ ਸਿੰਘ ਗੋਮੀ ਅਤੇ ਪ੍ਰਦੀਪ ਸੇਠੀ ਹੋਰਾਂ ਨੇ ਮੁਬਾਰਕਬਾਦ ਦਿੱਤੀ। ਸਕੂਲ ਦੇ ਪ੍ਰਿੰਸੀਪਲ ਨਵੀਨ ਬਾਂਸਲ ਨੇ ਹੋਈਆਂ ਜਿੱਤਾਂ ਦਾ ਸੇਹਰਾ ਸਕੂਲ ਖੇਡ ਵਿਭਾਗ ਦੇ ਮਿਹਨਤੀ ਕੋਚ ਗੁਰਪ੍ਰੀਤ ਕੌਰ, ਵਰਿੰਦਰਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਜਾਂਦਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਗੁੱਡਅਰਥ ਕਾਨਵੈਂਟ ਸਕੂਲ ਸਿਆੜ੍ਹ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਨਾਮਣਾ ਖੱਟ ਰਹੇ ਹਨ।

Advertisement