ਗੁੱਡ ਅਰਥ ਸਕੂਲ ਨੇ ਓਵਰਆਲ ਟਰਾਫੀ ਜਿੱਤੀ
ਇਥੇ ਗੁੱਡ ਅਰਥ ਕਾਨਵੈਂਟ ਸਕੂਲ ਸਿਆੜ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਆਪਣੀ ਜੇਤੂ ਮੁਹਿੰਮ ਨੂੰ ਅੱਗੇ ਤੋਰਦਿਆਂ ਬਲਾਕ ਪੱਧਰੀ ਖੇਡਾਂ ਵਿੱਚ ਓਵਰਆਲ ਟਰਾਫੀ ਜਿੱਤੀ ਹੈ। ਸਰਕਾਰੀ ਪ੍ਰਾਇਮਰੀ ਸਕੂਲ ਉਕਸੀ ਵਿੱਚ ਡੇਹਲੋਂ-2 ਬਲਾਕ ਵੱਲੋਂ ਕਰਵਾਏ ਅੰਡਰ-11 ਵਰਗ ਦੇ ਇਨ੍ਹਾਂ ਮੁਕਾਬਲਿਆਂ ਵਿੱਚ...
Advertisement 
ਇਥੇ ਗੁੱਡ ਅਰਥ ਕਾਨਵੈਂਟ ਸਕੂਲ ਸਿਆੜ ਦੇ ਵਿਦਿਆਰਥੀਆਂ ਨੇ ਖੇਡਾਂ ਵਿੱਚ ਆਪਣੀ ਜੇਤੂ ਮੁਹਿੰਮ ਨੂੰ ਅੱਗੇ ਤੋਰਦਿਆਂ ਬਲਾਕ ਪੱਧਰੀ ਖੇਡਾਂ ਵਿੱਚ ਓਵਰਆਲ ਟਰਾਫੀ ਜਿੱਤੀ ਹੈ। ਸਰਕਾਰੀ ਪ੍ਰਾਇਮਰੀ ਸਕੂਲ ਉਕਸੀ ਵਿੱਚ ਡੇਹਲੋਂ-2 ਬਲਾਕ ਵੱਲੋਂ ਕਰਵਾਏ ਅੰਡਰ-11 ਵਰਗ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਗੁੱਡ ਅਰਥ ਸਕੂਲ ਨੇ ਰੱਸਾਕਸ਼ੀ ਵਿੱਚ ਪਹਿਲਾ, ਨੈਸ਼ਨਲ ਸਟਾਈਲ ਕਬੱਡੀ ਵਿੱਚ ਦੂਸਰਾ, ਗੋਲਾ ਸੁੱਟਣ ਵਿੱਚ ਦੂਸਰਾ ਅਤੇ ਲੰਬੀ ਛਾਲ ਵਿੱਚ ਤੀਸਰਾ ਸਥਾਨ ਪ੍ਰਾਪਤ ਕਰਕੇ ਓਵਰਆਲ ਟਰਾਫੀ ਜਿੱਤ ਲਈ ਹੈ। ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਸਿੱਧੂ, ਵਾਈਸ ਚੇਅਰਮੈਨ ਪ੍ਰੋ. ਗੁਰਮੁੱਖ ਸਿੰਘ ਗੋਮੀ ਤੇ ਪ੍ਰਿੰਸੀਪਲ ਨਵੀਨ ਬਾਂਸਲ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਖੇਡ ਵਿਭਾਗ ਦੇ ਮਿਹਨਤੀ ਅਧਿਆਪਕ ਡੀ ਪੀ ਜਸਵੰਤ ਸਿੰਘ ਪਨੂੰ, ਡੀ ਪੀ ਗੁਰਪ੍ਰੀਤ ਕੌਰ, ਅਧਿਆਪਕਾ ਡੀ ਪੀ ਮਨਪ੍ਰੀਤ ਕੌਰ ਅਤੇ ਅਧਿਆਪਕ ਡੀ ਪੀ ਵਰਿੰਦਰਪਾਲ ਸਿੰਘ ਦੇ ਸਿਰ ਬੱਝਦਾ ਹੈ।
Advertisement
Advertisement 
Advertisement 
× 

