‘ਅੰਤਰਰਾਸ਼ਟਰੀ ਓਲੰਪੀਆਡ’ ’ਚ ਛਾਏ ਗੁੱਡਅਰਥ ਸਕੂਲ ਦੇ ਵਿਦਿਆਰਥੀ
ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੇ 445 ਵਿਦਿਆਰਥੀਆਂ ਨੇ ਇਸ ਵਾਰ ‘ਅੰਤਰਰਾਸ਼ਟਰੀ ਓਲੰਪੀਆਡ’ ਪ੍ਰੀਖਿਆ ਵਿੱਚ ਹਿੱਸਾ ਲਿਆ। ਇਨ੍ਹਾਂ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ 85 ਵਿਦਿਆਰਥੀਆਂ ਨੇ ਸੋਨ ਤਗ਼ਮੇ, 14 ਚਾਂਦੀ ਦੇ ਤਗ਼ਮੇ ਤੇ 10 ਕਾਂਸੀ ਦੇ ਤਗ਼ਮੇ ਪ੍ਰਾਪਤ ਕੀਤੇ। ਨਕਦ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਚੌਥੀ ਜਮਾਤ ਦੀ ਪ੍ਰਭਲੀਨ ਕੌਰ ਨੇ 5000 ਦਾ ਇਨਾਮ ਜਿੱਤਿਆ। 9ਵੀਂ ਦੀ ਗੁਰਨੂਰ ਕੌਰ ਪੰਧੇਰ ਨੇ ਸਾਇੰਸ ਵਿਸ਼ੇ ’ਚ ਤੇ 11ਵੀਂ ਦੀ ਮਨਿੰਦਰਪ੍ਰੀਤ ਕੌਰ ਨੇ ਆਰਟ ਵਿਸ਼ੇ ’ਚ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।
ਓਲੰਪੀਆਡ ਕਮੇਟੀ ਵੱਲੋਂ 15 ਅਧਿਆਪਕਾਂ ਨੂੰ ਬੈਸਟ ਟੀਚਰ ਦਾ ਐਵਾਰਡ ਅਤੇ ਸਕੂਲ ਨੂੰ ਸਮੁੱਚੇ ਤੌਰ ’ਤੇ ਗੋਲਡਨ ਸਕੂਲ ਦੇ ਐਵਾਰਡ ਨਾਲ ਸਨਮਾਨਿਆ ਗਿਆ। ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਹਰਬੰਸ ਕੌਰ ਪੰਧੇਰ ਤੇ ਰਜਿੰਦਰ ਕੌਰ ਸਿੱਧੂ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਜੇਤੂਆਂ ਨੂੰ ਇਨਾਮ ਵੰਡੇ। ਇਸ ਸਮੇਂ ਚੇਅਰਮੈਨ ਅਮਰਜੀਤ ਸਿੰਘ ਸਿੱਧੂ . ਵਾਇਸ ਚੇਅਰਮੈਨ ਪ੍ਰੋ. ਗੁਰਮੁੱਖ ਸਿੰਘ ਗੋਮੀ, ਪ੍ਰਿੰਸੀਪਲ ਨਵੀਨ ਬਾਂਸਲ, ਵਾਇਸ ਪ੍ਰਿੰਸੀਪਲ ਗੁਰਪ੍ਰੀਤ ਸਿੰਘ, ਮੈਡਮ ਪ੍ਰਿਤਪਾਲ ਕੌਰ ਸਿੱਧੂ, ਮਨਦੀਪ ਕੌਰ ਪੰਧੇਰ, ਮੀਨਾ ਸ਼ਰਮਾ ਤੇ ਹੋਰ ਹਾਜ਼ਰ ਸਨ।