ਖਾਲਸਾ ਕਾਲਜ ਦੀਆਂ ਵਿਦਿਆਰਥਣਾਂ ’ਵਰਸਿਟੀ ਵਿੱਚੋਂ ਮੋਹਰੀ
ਖੇਤਰੀ ਪ੍ਰਤੀਨਿਧ ਲੁਧਿਆਣਾ, 21 ਅਗਸਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐੱਮਏ ਫਾਈਨ ਆਰਟਸ ਚੌਥਾ ਸਮੈਸਟਰ ਦੇ ਐਲਾਨੇ ਨਤੀਜੇ ਵਿੱਚ ਖਾਲਸਾ ਕਾਲਜ ਫਾਰ ਵਿਮੈੱਨ ਦੀਆਂ ਵਿਦਿਆਰਥਣਾਂ ਨੇ ’ਵਰਸਿਟੀ ਵਿੱਚੋਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਕਾਲਜ ਦੀ ਵਿਦਿਆਰਥਣ ਸ਼੍ਰੇਯਾ ਜੈਨ ਨੇ 94.6 ਫੀਸਦੀ ਅੰਕਾਂ...
Advertisement
ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਗਸਤ
Advertisement
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐੱਮਏ ਫਾਈਨ ਆਰਟਸ ਚੌਥਾ ਸਮੈਸਟਰ ਦੇ ਐਲਾਨੇ ਨਤੀਜੇ ਵਿੱਚ ਖਾਲਸਾ ਕਾਲਜ ਫਾਰ ਵਿਮੈੱਨ ਦੀਆਂ ਵਿਦਿਆਰਥਣਾਂ ਨੇ ’ਵਰਸਿਟੀ ਵਿੱਚੋਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਕਾਲਜ ਦੀ ਵਿਦਿਆਰਥਣ ਸ਼੍ਰੇਯਾ ਜੈਨ ਨੇ 94.6 ਫੀਸਦੀ ਅੰਕਾਂ ਨਾਲ ’ਵਰਸਿਟੀ ਵਿੱਚੋਂ ਦੂਜਾ, ਭੂਮਿਕਾ ਅਰੋੜਾ ਨੇ 94.1 ਫੀਸਦੀ ਅੰਕਾਂ ਨਾਲ ’ਵਰਸਿਟੀ ਵਿੱਚੋਂ ਦੂਜਾ ਜਦਕਿ ਇਸ਼ੀਤਾ ਜੈਦਕਾ ਨੇ 94 ਫੀਸਦੀ ਅੰਕਾਂ ਨਾਲ ’ਵਰਸਿਟੀ ਵਿੱਚੋਂ ਚੌਥਾ ਸਥਾਨ ਪ੍ਰਾਪਤ ਕੀਤਾ ਹ। ਕਾਲਜ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ, ਉਹ ਸਾਰੇ 85 ਫੀਸਦੀ ਜਾਂ ਇਸ ਤੋਂ ਵੱਧ ਅੰਕ ਲੈ ਕੇ ਪਾਸ ਹੋਏ ਹਨ। ਕਾਲਜ ਦੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਪ੍ਰਿੰਸੀਪਲ ਡਾ. ਕਮਲਜੀਤ ਗਰੇਵਾਲ ਅਤੇ ਡਾਇਰੈਕਟਰ ਮੁਕਤੀ ਗਿੱਲ ਨੇ ਵਿਭਾਗ ਦੇ ਸਟਾਫ ਨੂੰ ਵਧਾਈ ਦਿੱਤੀ।
Advertisement
×