ਰੱਖੜ ਪੁੰਨਿਆਂ ਮੌਕੇ ਝਾੜ ਸਾਹਿਬ ਕਾਲਜ ਵਿੱਚ ਤੋਹਫੇ ਵੰਡੇ
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਵਿਖੇ ਰੱਖੜੀ ਦੇ ਤਿਉਹਾਰ ਮੌਕੇ ਬਾਬਾ ਬੂਟਾ ਸਿੰਘ ਬੇਬੇ ਨਾਨਕੀ ਟਰੱਸਟ ਈਸਾਪੁਰ ਵਾਲੇ ਅਤੇ ਸ਼ਿਵ ਕੁਮਾਰ ਸ਼ਿਵਲੀ ਪ੍ਰਧਾਨ ਐੱਨ.ਜੀ.ਓ ਵੱਲੋਂ ਕਾਲਜ ਵਿਦਿਆਰਥਣਾਂ ਨੂੰ ਤੋਹਫੇ ਵੰਡੇ ਗਏ। ਕਾਲਜ ਦੇ ਵੱਖ-ਵੱਖ ਵਿਭਾਗਾਂ ਨੂੰ ਦੇਖਦਿਆਂ ਹੋਇਆਂ ਬਾਬਾ ਬੂਟਾ ਸਿੰਘ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿਚ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਸੁਵਿਧਾਵਾਂ ਦੇਣ ਵਿਚ ਉਹ ਆਪਣਾ ਯੋਗਦਾਨ ਪਾਉਣਗੇ ਅਤੇ ਕਾਲਜ ਦੇ ਸੋਸ਼ਲ ਸੈਲਫ ਹੈਲਪ ਗਰੁੱਪ ਨੂੰ 100 ਜੁੱਤਿਆਂ ਦੇ ਜੋੜੇਦਾਨ ਦੇਣ ਲਈ ਵੀ ਕਿਹਾ ਤਾਂ ਜੋ ਵਿਦਿਆਰਥਣਾਂ ਨੂੰ ਦਿੱਤੀਆਂ ਜਾ ਸਕਣ। ਸ਼ਿਵ ਕੁਮਾਰ ਸ਼ਿਵਲੀ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਉਹ ਦਿਲ ਲਗਾ ਕੇ ਪੜ੍ਹਾਈ ਕਰਨ ਅਤੇ ਕਾਲਜ ਦਾ ਨਾਮ ਰੋਸ਼ਣ ਕਰਨ। ਕਾਲਜ ਵੱਲੋਂ ਬਾਬਾ ਬੂਟਾ ਸਿੰਘ ਨੂੰ ਸਨਮਾਨ ਚਿੰਨ ਭੇਟ ਕਰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਰਜਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ਝਾੜ ਸਾਹਿਬ ਕਾਲਜ ਪਰਿਵਾਰ ਵੀ ਬਾਬਾ ਜੀ ਵੱਲੋਂ ਆਰੰਭੀ ਸੇਵਾ ਵਿਚ ਆਪਣਾ ਯੋਗਦਾਨ ਪਾਵੇਗਾ। ਇਸ ਮੌਕੇ ਨਰਿੰਦਰ ਪਾਲ ਸਿੰਘ, ਜਗਦੀਸ਼ ਚਾਨਣਾ, ਮੈਡਮ ਪੂਜਾ, ਜਸਵੰਤ ਸਿੰਘ, ਸਤਨਾਮ ਸਿੰਘ, ਮਨਜੀਤ ਸਿੰਘ, ਡਾ. ਸੁਨੀਤਾ ਕੌਸ਼ਲ ਇਚਾਰਜ਼ ਸੋਸ਼ਲ ਹੈਲਪ ਗਰੁੱਪ, ਜਸਵੀਰ ਕੌਰ, ਡਾ. ਮਹੀਪਿੰਦਰ ਕੌਰ ਵੀ ਸ਼ਾਮਲ ਹੋਏ।