ਗਿਆਸਪੁਰਾ ਨੇ ਪੀੜਤ ਪਰਿਵਾਰ ਨੂੰ ਮੁਆਵਜ਼ੇ ਦਾ ਪੱਤਰ ਸੌਂਪਿਆ
ਹਲਕਾ ਪਾਇਲ ਦੇ ਪਿੰਡ ਬੁਆਣੀ ਵਿੱਚ ਪਿਛਲੇ ਦਿਨੀ 8 ਸਤੰਬਰ ਨੂੰ ਭਾਰੀ ਮੀਂਹ ਦੌਰਾਨ ਸੰਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਦੇ ਘਰ ਦੀ ਛੱਤ ਡਿੱਗ ਪਈ, ਜਿਸ ਕਾਰਨ ਸੰਦੀਪ ਸਿੰਘ ਦੀ ਮਾਤਾ ਜਸਪਾਲ ਕੌਰ ਦੀ ਮੌਤ ਹੋ ਗਈ ਸੀ। ਇਸ ਸਥਿਤੀ ਦੇ ਮੱਦੇਨਜ਼ਰ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਅੱਜ ਮੁੱਖ ਮੰਤਰੀ ਵੱਲੋਂ ਮ੍ਰਿਤਕ ਜਸਪਾਲ ਕੌਰ ਦੇ ਵਾਰਸਾਂ ਨੂੰ 4 ਲੱਖ ਰੁਪਏ ਤੇ ਮਕਾਨ ਲਈ 1 ਲੱਖ 20 ਹਜ਼ਾਰ ਰੁਪਏ ਦਾ ਮੁਆਵਜ਼ਾ ਪੱਤਰ ਸੌਂਪਿਆ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇੱਕ ਹਫ਼ਤੇ ਦੇ ਅੰਦਰ ਮੁਆਵਜ਼ੇ ਦੀ ਰਾਸ਼ੀ 5 ਲੱਖ 20 ਹਜ਼ਾਰ ਰੁਪਏ ਖਾਤੇ ਵਿੱਚ ਭੇਜ ਦਿੱਤੀ ਜਾਵੇਗੀ।
ਸੰਦੀਪ ਸਿੰਘ ਨੇ ਕਿਹਾ ਕਿ ਬਿਨਾਂ ਕਿਸੇ ਖੱਜਲ ਖ਼ੁਆਰੀ ਤੋਂ ਉਹਨਾਂ ਦੇ ਪਰਿਵਾਰ ਨੂੰ ਬਹੁਤ ਜਲਦੀ ਮੁਆਵਜਾ ਰਾਸ਼ੀ ਦਿੱਤੀ ਗਈ ਹੈ। ਇਸ ਮੌਕੇ ਰਮਨਜੀਤ ਕੌਰ ਗਿਆਸਪੁਰਾ, ਸੂਬਾ ਮੀਤ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲਾ, ਚੇਅਰਮੈਨ ਤਰਲੋਚਨ ਸਿੰਘ ਬੁਆਣੀ, ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਹਲਕਾ ਕੁਆਰਡੀਨੇਟਰ ਰਾਣਾ ਕੂੰਨਰ, ਸਰਪੰਚ ਅਮਰਦੀਪ ਸਿੰਘ ਕੂਹਲੀ ਖੁਰਦ, ਸਿਆਸੀ ਸਕੱਤਰ ਮਨਜੀਤ ਸਿੰਘ ਡੀ.ਸੀ, ਅਭੈ ਸਿੰਘ ਬੈਂਸ, ਸਰਪੰਚ ਦਲਵਿੰਦਰ ਸਿੰਘ ਝਾਬੇਵਾਲ, ਦਲਜੀਤ ਸਿੰਘ ਨਵਾਂਪਿੰਡ, ਸਿਰਾਜ ਖਾਂ ਹਾਜ਼ਰ ਸਨ।