ਗੌਰਵ ਮਾਛੀਵਾੜਾ ਨੇ ਲੁੱਟਿਆ ਜੱਸੋਵਾਲ ਦਾ ਦੰਗਲ ਮੇਲਾ
ਦੂਜੇ ਨੰਬਰ ਦੀ ਝੰਡੀ ਦੀ ਕੁਸ਼ਤੀ ਛੋਟਾ ਗੌਰਵ ਤੇ ਲਾਲੀ ਮੰਡ ਚੌਤਾ ਵਿਚਕਾਰ ਬਰਾਬਰ ਰਹੀ
Advertisement
ਗੁੱਗਾ ਮੈੜੀ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਜੱਸੋਵਾਲ ਵਿੱਚ ਗ੍ਰਾਮ ਪੰਚਾਇਤ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿਚ 70 ਤੋਂ ਵੱਧ ਪਹਿਲਵਾਨਾਂ ਨੇ ਕੁਸ਼ਤੀਆਂ ਲੜ ਕੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਦੰਗਲ ਮੇਲੇ ਵਿਚ ਝੰਡੀ ਦੀ ਕੁਸ਼ਤੀ ਗੌਰਵ ਮਾਛੀਵਾੜਾ ਨੇ ਸੁੱਖ ਮੰਡ ਚੌਤਾ ਨੂੰ ਹਰਾ ਕੇ ਜਿੱਤੀ ਜਦਕਿ ਦੂਜੇ ਨੰਬਰ ਦੀ ਝੰਡੀ ਦੀ ਕੁਸ਼ਤੀ ਛੋਟਾ ਗੌਰਵ ਤੇ ਲਾਲੀ ਮੰਡ ਚੌਤਾ ਵਿਚਕਾਰ ਬਰਾਬਰ ਰਹੀ।
ਜੇਤੂ ਪਹਿਲਵਾਨਾਂ ਨੂੰ ਪ੍ਰਧਾਨ ਹਰਬੰਸ ਸਿੰਘ, ਕੈਸ਼ੀਅਰ ਸੁਰਜੀਤ ਸਿੰਘ, ਸਰਪੰਚ ਜਸਪਲ ਸਿੰਘ, ਸਾਬਕਾ ਸਰਪੰਚ ਜਗਦੇਵ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਦਿਲਬਾਗ ਸਿੰਘ ਬਿੱਲਾ, ਕਿਰਪਾਲ ਸਿੰਘ ਆਦਿ ਨੇ ਬਾਬਾ ਅਨਵੀਰ ਸਿੰਘ ਵਲੋਂ ਦਿੱਤੀ ਝੋਟੀ ਤੇ ਕਮੇਟੀ ਵਲੋਂ ਦਿੱਤੀਆਂ ਸੋਨੇ ਦੀਆਂ ਮੁੰਦਰੀਆਂ ਭੇਟ ਕਰਕੇ ਸਨਮਾਨਿਤ ਕੀਤਾ। ਆਈ ਸੰਗਤ ਲਈ ਅਤੁੱਟ ਲੰਗਰ ਵਰਤਾਏ ਗਏ। ਮੇਲੇ ਦਾ ਅੱਖੀਂ ਡਿੱਠਾ ਹਾਲ ਮਾਸਟਰ ਸਤੀਸ਼ ਕੁਮਾਰ ਨੇ ਸੁਣਾਇਆ।
Advertisement
Advertisement
×