DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਇਨਜ਼ ਕਲੱਬ ਦੇ ਮੈਂਬਰਾਂ ਦੀ ਇਕੱਤਰਤਾ

ਨਿੱਜੀ ਪੱਤਰ ਪ੍ਰੇਰਕ ਖੰਨਾ, 6 ਜੁਲਾਈ ਅੱਜ ਇਥੇ ਲਾਇਨਜ਼ ਕਲੱਬ ਖੰਨਾ ਗ੍ਰੇਟਰ ਦੇ ਮੈਬਰਾਂ ਦੀ ਇੱਕਤਰਤਾ ਹੋਈ, ਜਿਸ ਵਿਚ ਇਸ ਮਹੀਨੇ ਅਮਰੀਕਾ ਦੇ ਸ਼ਹਿਰ ਨਿਊਯਾਰਕ ’ਚ ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ ਹੋਣ ਵਾਲੀ ਕਨਵੈਨਸ਼ਨ ਸਬੰਧੀ ਚਰਚਾ ਕੀਤੀ ਗਈ। ਇਸ ਕਨਵੈਨਸ਼ਨ ਵਿਚ...
  • fb
  • twitter
  • whatsapp
  • whatsapp
featured-img featured-img
ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਲਾਇਨਜ਼ ਕਲੱਬ ਦੇ ਮੈਂਬਰ। -ਫੋਟੋ : ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ

ਖੰਨਾ, 6 ਜੁਲਾਈ

Advertisement

ਅੱਜ ਇਥੇ ਲਾਇਨਜ਼ ਕਲੱਬ ਖੰਨਾ ਗ੍ਰੇਟਰ ਦੇ ਮੈਬਰਾਂ ਦੀ ਇੱਕਤਰਤਾ ਹੋਈ, ਜਿਸ ਵਿਚ ਇਸ ਮਹੀਨੇ ਅਮਰੀਕਾ ਦੇ ਸ਼ਹਿਰ ਨਿਊਯਾਰਕ ’ਚ ਲਾਇਨਜ਼ ਕਲੱਬ ਇੰਟਰਨੈਸ਼ਨਲ ਦੀ ਹੋਣ ਵਾਲੀ ਕਨਵੈਨਸ਼ਨ ਸਬੰਧੀ ਚਰਚਾ ਕੀਤੀ ਗਈ। ਇਸ ਕਨਵੈਨਸ਼ਨ ਵਿਚ ਜ਼ੋਨ ਚੇਅਰਪਰਸਨ ਧਰਮਿੰਦਰ ਸਿੰਘ ਰੂਪਰਾਏ ਨੂੰ ਅਮਰੀਕਾ ਤੋਂ ਭਾਗ ਲੈਣ ਲਈ ਸੱਦਾ ਪੱਤਰ ਆਇਆ ਹੈ। ਉਨ੍ਹਾਂ ਦੱਸਿਆ ਕਿ ਕਲੱਬ ਦੀ ਟਰਮ ਇਕ ਸਾਲ ਦੀ ਹੁੰਦੀ ਹੈ, ਪਿਛਲੇ ਸਾਲ ਇਟਲੀ ਦੇ ਸ਼ਹਿਰ ਮਿਲਾਨ ਵਿਚ ਕਨਵੈਨਸ਼ਨ ’ਚ ਜਾਣ ਦਾ ਮੌਕਾ ਮਿਲਿਆ ਸੀ ਜੋ ਬਹੁਤ ਵਧੀਆ ਅਨੁਭਵ ਸੀ। ਇਸ ਵਾਰ ਅਮਰੀਕਾ ਜਾਣ ਦਾ ਮੌਕਾ ਮਿਲਿਆ ਹੈ। ਸਾਰੇ ਪੰਜਾਬ ਵਿਚੋਂ 45 ਮੈਂਬਰ ਜਾ ਰਹੇ ਹਨ, ਜਿਸ ਵਿਚ ਲਾਇਨਜ਼ ਕਲੱਬ ਖੰਨਾ ਤੋਂ ਉਹ ਡੈਲੀਗੇਟ ਬਣ ਕੇ ਜਾਣਗੇ। ਉੱਥੇ ਚੰਗੇ ਕੰਮਾਂ ਲਈ ਐਵਾਰਡ ਦਿੱਤਾ ਜਾਵੇਗਾ ਅਤੇ ਉੱਥੋਂ ਦੇ ਰਹਿਣ ਸਹਿਣ, ਸੱਭਿਆਚਾਰ ਸਬੰਧੀ ਵੀ ਜਾਣਕਾਰੀ ਮਿਲੇਗੀ। ਇਸ ਕਨਵੈਨਸ਼ਨ ਵਿਚ ਦੁਨੀਆ ਭਰ ਦੇ 214 ਦੇਸ਼ਾਂ ਤੋਂ ਲਾਇਨਜ਼ ਆਉਣਗੇ। ਇਸ ਮੌਕੇ ਪ੍ਰਧਾਨ ਰਾਜੇਸ਼ ਅਨੇਜਾ, ਮਨਜੀਤ ਸੂਦ, ਸੁਰੇਸ਼ ਜੋਸ਼ੀ, ਅਨੁਰਾਗ ਕੁਮਾਰ, ਵਿਜੇ ਵਰਮਾ, ਹਿਤੇਸ਼ ਚਾਂਦੀ, ਸਦੇਸ਼ ਚੰਮ, ਗੁਰਵਿੰਦਰ ਸਿੰਘ, ਵਿਕਾਸ ਅਗਰਵਾਲ, ਰਾਜੀਵ ਕੁਮਾਰ, ਆਰ.ਐਸ.ਧਾਮੀਂ, ਰਾਮ ਸਿੰਘ, ਨੀਰਜ ਗੁਪਤਾ, ਡਾ.ਨਿਤਿਨ ਮਿੱਤਲ ਆਦਿ ਹਾਜ਼ਰ ਸਨ।

Advertisement
×