DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਤਰ-ਸਕੂਲ ਹੈਂਡਬਾਲ ਟੂਰਨਾਮੈਂਟ ’ਚ ਗਾਰਡਨ ਵੈਲੀ ਸਕੂਲ ਅੱਵਲ

ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ

  • fb
  • twitter
  • whatsapp
  • whatsapp
Advertisement

ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿੱਚ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਨਿਖਾਰਨ ਅਤੇ ਖੇਡ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਲੜਕਿਆਂ ਦੇ ਲੁਧਿਆਣਾ ਸਹੋਦਿਆ ਕੰਪਲੈਕਸ ਹੈਂਡਬਾਲ (ਈਸਟ ਖੰਨਾ) ’ਚ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਅੰਡਰ 14, ਅੰਡਰ 17 ਦੀਆਂ ਟੀਮਾਂ ਵਿਚਕਾਰ ਹੋਏ, ਜਿਸ ਵਿੱਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਅੰਡਰ (14 )ਅਧੀਨ ਅੱਠ ਟੀਮਾਂ ਤੇ ਅੰਡਰ (17) ਅਧੀਨ ਸੱਤ ਟੀਮਾਂ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਸਾਹਿਬ , ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ, ਕਲਗੀਧਰ ਅਕੈਡਮੀ ਦੁੱਗਰੀ ਲੁਧਿਆਣਾ, ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ, ਗੁਰੂ ਨਾਨਕ ਪਬਲਿਕ ਸਕੂਲ ਦੋਰਾਹਾ, ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦਿਆਲਪੁਰਾ, ਓਰੀਐਂਟਲ ਇੰਟਰਨੈਸ਼ਨਲ ਸਕੂਲ ਬੁਰਜ ਪੱਕਾ, ਮਾਛੀਵਾੜਾ ਸਾਹਿਬ ਅਤੇ ਸੁਪੀਰੀਅਰ ਵਰਲਡ ਸਕੂਲ ਗੜੀ ਤਰਖਾਣਾ ਦੀਆਂ ਟੀਮਾਂ ਸ਼ਾਮਲ ਹੋਈਆਂ। ਸਮਾਗਮ ਦਾ ਆਰੰਭ ਵਿਦਿਆਰਥੀਆਂ ਦੁਆਰਾ ਸ਼ਬਦ ਕੀਰਤਨ ਰਾਹੀਂ ਕੀਤਾ ਗਿਆ। ਮੁੱਖ ਮਹਿਮਾਨ ਡਾਕਟਰ ਦਿਨੇਸ਼ ਸ਼ਰਮਾ (ਪ੍ਰਿੰਸੀਪਲ ਮਾਲਵਾ ਕਾਲਜ ਬੌਦਲੀ), ਵਿਸ਼ੇਸ਼ ਮਹਿਮਾਨ ਕੁਲਵਿੰਦਰ ਕੌਰ (ਇੰਚਾਰਜ ਗਰਲਜ਼ ਵਿੰਗ) ਮਿਸ ਪਵਨਦੀਪ ਕੌਰ (ਸਹਾਇਕ ਪ੍ਰੋਫ਼ੈਸਰ ਬੌਂਦਲੀ), ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ, ਸਕੂਲ ਮੈਨੇਜਰ ਸਰਦਾਰ ਰਮਨਦੀਪ ਸਿੰਘ ਦੁਆਰਾ ਸ਼ਮ੍ਹਾਂ ਰੋਸ਼ਨ ਕਰਕੇ ਕੀਤੀ ਗਈ। ਮਹਿਮਾਨਾਂ ਦੁਆਰਾ ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਕੀਤੀ ਗਈ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨੂੰ ਸਮਰਪਿਤ ਹੋ ਕੇ ਖੇਡਣ ਲਈ ਉਤਸ਼ਾਹਿਤ ਕੀਤਾ। ਇਹ ਮੈਚ ਅਧਿਆਪਕ ਹਰਪ੍ਰੀਤ ਸਿੰਘ, ਰਸਪ੍ਰੀਤ ਕੌਰ ਦੀ ਅਗਵਾਈ ਅਧੀਨ ਕਰਵਾਏ ਗਏ। ਟੂਰਨਾਮੈਂਟ ਵਿੱਚ ਅੰਡਰ (14) ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਸਾਹਿਬ, ਦੂਜਾ ਸਥਾਨ ਗੁਰੂ ਨਾਨਕ ਪਬਲਿਕ ਸਕੂਲ ਦੋਰਾਹਾ, ਤੀਜਾ ਸਥਾਨ ਸੁਪੀਰੀਅਰ ਵਰਲਡ ਸਕੂਲ ਗੜੀ ਤਰਖਾਣਾਂ ਨੇ ਪ੍ਰਾਪਤ ਕੀਤਾ। ਅੰਡਰ (17 ) ਵਿੱਚ ਪਹਿਲਾ ਸਥਾਨ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮਾਛੀਵਾੜਾ ਸਾਹਿਬ, ਦੂਜਾ ਸਥਾਨ ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ, ਤੀਜਾ ਸਥਾਨ ਓਰੀਐਂਟਲ ਇੰਟਰਨੈਸ਼ਨਲ ਸਕੂਲ ਬੁਰਜ ਪੱਕਾ ਮਾਛੀਵਾੜਾ ਸਾਹਿਬ ਨੇ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ। ਅੰਤ ਵਿੱਚ ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਤੇ ਸਕੂਲ ਮੈਨੇਜਰ ਸਰਦਾਰ ਰਮਨਦੀਪ ਸਿੰਘ ਨੇ ਜਿੱਤੀਆਂ ਟੀਮਾਂ ਨੂੰ ਮੈਡਲ ਸਰਟੀਫਿਕੇਟ ਤੇ ਟਰਾਫੀ ਦੇ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਅੰਤ ਵਿੱਚ ਪ੍ਰਿੰਸੀਪਲ ਮੋਨਿਕਾ ਮਲਹੋਤਰਾ ਨੇ ਸਾਰੇ ਹੀ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀ ਨੂੰ ਇਨਾਮ ਜੀਵਨ ਵਿੱਚ ਖੇਡਾਂ ਦੀ ਅਹਿਮ ਭੂਮਿਕਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

Advertisement

Advertisement
Advertisement
×