ਹੜ੍ਹ-ਪੀੜ੍ਹਤਾਂ ਲਈ ਫੰਡ ਤੇ ਕੱਪੜੇ ਭੇਜੇ
ਪੈਨਸ਼ਨਰ ਭਵਨ ਵਿੱਚ ਪਾਵਰਕੌਮ ਡਿਵੀਜ਼ਨਾਂ ਸਮਰਾਲਾ, ਖੰਨਾ, ਦੋਰਾਹਾ ਦੇ ਪੈਨਸ਼ਨਰਾਂ, ਡੈਮੋਕਰੈਟਿਕ ਟੀਚਰਜ਼ ਫਰੰਟ, ਪੈਨਸ਼ਨਰ ਮਹਾਂ ਸੰਘ ਤੇ ਮਜ਼ਦੂਰ ਸਾਥੀਆਂ ਨੇ ਜਨਤਕ ਇਕੱਠ ਕਰਕੇ ਸਤੰਬਰ ਮਹੀਨੇ ਤੋਂ ਹੜ੍ਹ-ਪੀੜਤਾਂ ਦੀ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਲਈ ਸੂਬਾ ਪੱਧਰੀ ਸ਼ੁਰੂ ਕੀਤੀ ਹੜ੍ਹ-ਪੀੜ੍ਹਤਾਂ...
Advertisement
ਪੈਨਸ਼ਨਰ ਭਵਨ ਵਿੱਚ ਪਾਵਰਕੌਮ ਡਿਵੀਜ਼ਨਾਂ ਸਮਰਾਲਾ, ਖੰਨਾ, ਦੋਰਾਹਾ ਦੇ ਪੈਨਸ਼ਨਰਾਂ, ਡੈਮੋਕਰੈਟਿਕ ਟੀਚਰਜ਼ ਫਰੰਟ, ਪੈਨਸ਼ਨਰ ਮਹਾਂ ਸੰਘ ਤੇ ਮਜ਼ਦੂਰ ਸਾਥੀਆਂ ਨੇ ਜਨਤਕ ਇਕੱਠ ਕਰਕੇ ਸਤੰਬਰ ਮਹੀਨੇ ਤੋਂ ਹੜ੍ਹ-ਪੀੜਤਾਂ ਦੀ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਲਈ ਸੂਬਾ ਪੱਧਰੀ ਸ਼ੁਰੂ ਕੀਤੀ ਹੜ੍ਹ-ਪੀੜ੍ਹਤਾਂ ਲਈ ਮਦਦ ਦੀ ਮੁਹਿੰਮ ਤਹਿਤ ਇਥੋਂ ਦੀਆਂ ਵੱਖ-ਵੱਖ ਟੀਮਾਂ ਨੇ 1,29,200 ਰੁਪਏ ਫੰਡ, 100 ਕੰਬਲ, ਹੋਰ ਕੱਪੜੇ ਆਦਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸੂਬਾ ਆਗੂ ਟੀਮ ਦੇ ਮੈਂਬਰਾਂ ਝੰਡਾ ਸਿੰਘ ਜੇਠੂਕੇ ਤੇ ਸ਼ਿੰਗਾਰਾ ਸਿੰਘ ਮਾਨ ਨੂੰ ਦਿੱਤੇ। ਸਹਾਇਤਾ ਭੇਜਣ ਵਾਲੀਆਂ ਜਥੇਬੰਦੀਆਂ ਵਿੱਚ ਡੈਮੋਕਰੈਟਿਕ ਟੀਚਰਜ਼ ਫਰੰਟ, ਪਾਵਰਕੌਮ ਪੈਨਸ਼ਨਰ ਐਸੋਸੀਏਸ਼ਨ, ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ, ਹੌਜ਼ਰੀ ਵਰਕਰਾਂ ਲੁਧਿਆਣਾ ਤੋਂ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਸ਼ਾਮਲ ਹਨ। ਆਗੂਆਂ ਨੇ ਹੜ੍ਹ-ਪੀੜਤਾਂ ਦੀ ਮੱਦਦ ਲਈ ਧੰਨਵਾਦ ਕੀਤਾ।
Advertisement
Advertisement
Advertisement
×

