ਆਰੀਆ ਕਾਲਜ ਲੁਧਿਆਣਾ ਦੇ ਕਲਾ ਅਤੇ ਵਿਗਿਆਨ ਵਿਭਾਗ ਨੇ ਫਰੈਸ਼ਰ ਪਾਰਟੀ ‘ਨਈ ਉਡਾਨ’ ਕਰਵਾਈ। ਇਸ ਪਾਰਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰੋਗਰਾਮਾਂ ਵਿੱਚ ਆਪਣਾ ਹੁਨਰ ਦਿਖਾਉਣ ਅਤੇ ਇੱਕ ਦੂਜੇ ਨੂੰ ਵਧੀਆਂ ਢੰਗ ਨਾਲ ਸਮਝਣ ਦਾ ਮੌਕਾ ਦੇਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਵੱਲੋਂ ਧਾਰਮਿਕ ਰਸਮਾਂ ਨਾਲ ਹੋਈ ਜਿਸ ਤੋਂ ਬਾਅਦ ਸਵਾਗਤ ਭਾਸ਼ਣ ਦਿੱਤਾ ਗਿਆ।
ਵਿਦਿਆਰਥੀਆਂ ਵੱਲੋਂ ਡਾਂਸ, ਕਵਿਤਾ ਪਾਠ, ਮਾਡਲਿੰਗ, ਭੰਗੜਾ ਆਦਿ ਵਰਗੀਆਂ ਕਈ ਸੱਭਿਆਚਾਰਕ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਲਵਪ੍ਰੀਤ ਨੂੰ ਮਿਸਟਰ ਫਰੈਸ਼ਰ ਚੁਣਿਆ ਗਿਆ ਜਦਕਿ ਪਹਿਲਾ ਰਨਰ-ਅੱਪ ਨਵਦੀਪ ਜਦਕਿ ਸਕਸ਼ਮ ਨੂੰ ਮਿਸਟਰ ਕਨਫੀਡੈਂਟ ਐਲਾਨਿਆ ਗਿਆ। ਲੜਕੀਆਂ ਵਿੱਚੋਂ ਰੇਜ਼ਾ ਨੂੰ ਮਿਸ ਫਰੈਸ਼ਰ, ਰੇਵੇਨਾ ਨੂੰ ਮਿਸ ਚਾਰਮਿੰਗ ਅਤੇ ਜੈਸਮੀਨ ਨੂੰ ਮਿਸ ਕਨਫੀਡੈਂਟ ਜਦਕਿ ਰਕਸ਼ਾ ਨੂੰ ਮਿਸ ਬਿਊਟੀਫੁੱਲ ਸਮਾਈਲ ਚੁਣਿਆ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਐਸ.ਐਮ. ਸ਼ਰਮਾ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਸੱਭਿਆਚਾਰਕ ਗਤੀਵਿਧੀਆਂ ਵਿੱਚ ਡੂੰਘੀ ਦਿਲਚਸਪੀ ਲੈਣ ਲਈ ਕਿਹਾ। ਪ੍ਰਿੰਸੀਪਲ ਡਾ. ਸੂਕਸ਼ਮ ਆਹਲੂਵਾਲੀਆ ਨੇ ਸ਼ਾਨਦਾਰ ਪ੍ਰੋਗਰਾਮ ਦੇ ਆਯੋਜਨ ਲਈ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।