ਗੁਰੂ ਨਾਨਕ ਖਾਲਸਾ ਕਾਲਜ ਵਿੱਚ ਫਰੈਸ਼ਰ ਪਾਰਟੀ
ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈੱਨ, ਗੁੱਜਰਖਾਨ ਕੈਂਪਸ, ਮਾਡਲ ਟਾਊਨ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਨੇ ਅੱਜ ਪਹਿਲੇ ਸਾਲ ਦ ਵਿਦਿਆਰਥੀਆਂ ਨੂੰ ਨਿੱਘੀ ਜੀ ਆਇਆਂ ਆਖਣ ਲਈ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਸੀਨੀਅਰ ਵਿਦਿਆਰਥੀਆਂ ਨੇ ਸੰਤ ਸਿੰਘ ਗੁਜਰਖਾਨੀ ਆਡੀਟੋਰੀਅਮ ਵਿੱਚ ਨਵੇਂ ਆਏ ਵਿਦਿਆਰਥੀਆਂ ਦਾ ਬੜੇ ਜੋਸ਼ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ। ਇਸ ਦੌਰਾਨ ਨਵੇਂ ਵਿਦਿਆਰਥੀਆਂ ਦੀ ਕੈਟਵਾਕ ਪੇਸ਼ਕਾਰੀ ਵੀ ਕਰਵਾਈ ਗਈ। ਇਸ ਦੌਰਾਨ ਡਾ. ਸ਼ਿਖਾ ਬਜਾਜ, ਸੀਮਾ ਦੇਵੀ ਅਤੇ ਕ੍ਰਿਤਿਕਾ ਗੁਪਤਾ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਰੈਂਪ ਵਾਕ ਸਮੇਤ ਕੋਰੀਓਗ੍ਰਾਫੀ ਡਾਂਸ ਪੇਸ਼ਕਾਰੀ ਵਿੱਚ ਵੀ ਚੰਗੀਆਂ ਮੱਲ੍ਹਾਂ ਮਾਰੀਆਂ। ਇਸ ਦੌਰਾਨ ਹਰਨੂਰ ਨੂੰ ਮਿਸ ਫਰੈਸ਼ਰ ਬੀਏ, ਅੰਮ੍ਰਿਤਾ ਨੂੰ ਮਿਸ ਫਰੈਸ਼ਰ ਬੀਕਾਮ, ਯਾਸਮੀਨ ਨੂੰ ਮਿਸ ਫਰੈਸ਼ਰ ਬੀਸੀਏ, ਪ੍ਰਿਆ ਨੂੰ ਮਿਸ ਫਰੈਸ਼ਰ ਬੀਬੀਏ, ਅਮ੍ਰਿਤ ਨੂੰ ਮਿਸ ਫਰੈਸ਼ਰ ਐਮ.ਕਾਮ, ਹਰਲੀਨ ਨੂੰ ਮਿਸ ਫਰੈਸ਼ਰ ਐਮਏ ਚੁਣਿਆ ਗਿਆ। ਪ੍ਰਿੰ. ਡਾ. ਮਨੀਤਾ ਕਾਹਲੋਂ ਨੇ ਅਕਾਦਮਿਕ ਅਤੇ ਸਹਿਪਾਠਕ੍ਰਮ ਦੀਆਂ ਗਤੀਵਿਧੀਆਂ ਵਿਚਕਾਰ ਸੰਤੁਲਨ ਬਣਾਈ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਸਾਰੇ ਖਿਤਾਬ ਜੇਤੂਆਂ ਨੂੰ ਵਧਾਈ ਦਿੱਤੀ।