ਵਿਦੇਸ਼ ਜਾਣ ਲਈ ਬੈਂਕ ਖਾਤਿਆਂ ਵਿੱਚ ਫੰਡ ਸ਼ੋਅ ਕਰਨ ਦੇ ਨਾਮ ’ਤੇ ਧੋਖਾਧੜੀ
ਪੱਤਰ ਪ੍ਰੇਰਕ ਮਾਛੀਵਾੜਾ, 16 ਜੁਲਾਈ ਸਥਾਨਕ ਪੁਲੀਸ ਵੱਲੋਂ ਵਿਦੇਸ਼ ਜਾਣ ਲਈ ਬੈਂਕ ਖਾਤਿਆਂ ਵਿੱਚ ਫੰਡ ਸ਼ੋਅ ਕਰਨ ਦੇ ਨਾਮ ’ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਸੁਨੀਲ ਕੁਮਾਰ ਵਾਸੀ ਰਾਹੋਂ ਰੋਡ, ਲੁਧਿਆਣਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ...
ਪੱਤਰ ਪ੍ਰੇਰਕ
ਮਾਛੀਵਾੜਾ, 16 ਜੁਲਾਈ
ਸਥਾਨਕ ਪੁਲੀਸ ਵੱਲੋਂ ਵਿਦੇਸ਼ ਜਾਣ ਲਈ ਬੈਂਕ ਖਾਤਿਆਂ ਵਿੱਚ ਫੰਡ ਸ਼ੋਅ ਕਰਨ ਦੇ ਨਾਮ ’ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਸੁਨੀਲ ਕੁਮਾਰ ਵਾਸੀ ਰਾਹੋਂ ਰੋਡ, ਲੁਧਿਆਣਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮਾਛੀਵਾੜਾ ਵਾਸੀ ਨਵੀਨ ਕੁਮਾਰ ਜੋ ਕਿ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਹੈ, ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਲੁਧਿਆਣਾ ਵਾਸੀ ਸੁਨੀਲ ਕੁਮਾਰ ਨਾਲ ਜਾਣ-ਪਛਾਣ ਸੀ, ਜੋ ਕਿ ਵਿਦੇਸ਼ ਜਾਣ ਵਾਲੇ ਵਿਅਕਤੀਆਂ ਦੇ ਖਾਤਿਆਂ ਵਿੱਚ ਫੰਡ ਸ਼ੋਅ ਕਰਨ ਦਾ ਕੰਮ ਕਰਦਾ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਦੇ ਜਾਣਕਾਰ ਸਤਨਾਮ ਸਿੰਘ ਵਾਸੀ ਮਾਣੇਵਾਲ ਅਤੇ ਪਰਮਜੀਤ ਸਿੰਘ ਵਾਸੀ ਧਨੂੰਰ ਆਪਣੇ ਲੜਕਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਸਨ, ਜਿਸ ਲਈ ਉਨ੍ਹਾਂ ਨੇ ਬੈਂਕ ਖਾਤਿਆਂ ਵਿੱਚ ਫੰਡ ਸ਼ੋਅ ਕਰਵਾਉਣ ਦੀ ਗੱਲ ਕਹੀ।
ਸ਼ਿਕਾਇਤਕਰਤਾ ਨੇ ਸੁਨੀਲ ਕੁਮਾਰ ਨਾਲ ਇਨ੍ਹਾਂ ਦੋਹਾਂ ਵਿਅਕਤੀਆਂ ਦੀ ਫੰਡ ਸ਼ੋਅ ਕਰਨ ਸਬੰਧੀ ਗੱਲ ਕਰਵਾ ਦਿੱਤੀ। ਸੁਨੀਲ ਨੇ ਦੋਹਾਂ ਵਿਅਕਤੀਆਂ ਕੋਲੋਂ 45 ਹਜ਼ਾਰ ਰੁਪਏ ਵਸੂਲ ਲਏ। ਪੈਸੇ ਲੈਣ ਤੋਂ ਬਾਅਦ ਸੁਨੀਲ ਕੁਮਾਰ ਨੇ ਦੋਹਾਂ ਵਿਅਕਤੀਆਂ ਦੇ ਬੈਂਕ ਖਾਤਿਆਂ ਵਿੱਚ ਨਾ ਫੰਡ ਸ਼ੋਅ ਕਰਵਾਏ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲੀਸ ਨੇ ਸਾਰੇ ਮਾਮਲੇ ਦੀ ਜਾਂਚ ਕਰਨ ਉਪਰੰਤ ਸੁਨੀਲ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

