ਹੈਰੋਇਨ ਸਮੇਤ ਚਾਰ ਜਣੇ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ ਲੁਧਿਆਣਾ, 23 ਅਕਤੂਬਰ ਥਾਣਾ ਜਮਾਲਪੁਰ ਦੀ ਪੁਲੀਸ ਨੇ ਹੈਰੋਇਨ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲੀਸ ਗਸ਼ਤ ਦੇ ਸਬੰਧ ਵਿੱਚ ਨੇੜੇ ਸਰਕਾਰੀ ਸਕੂਲ ਪਿੰਡ ਮੁੰਡੀਆਂ ਖੁਰਦ ਮੌਜੂਦ ਸੀ ਤਾਂ ਆਸ਼ੂ...
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਕਤੂਬਰ
Advertisement
ਥਾਣਾ ਜਮਾਲਪੁਰ ਦੀ ਪੁਲੀਸ ਨੇ ਹੈਰੋਇਨ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲੀਸ ਗਸ਼ਤ ਦੇ ਸਬੰਧ ਵਿੱਚ ਨੇੜੇ ਸਰਕਾਰੀ ਸਕੂਲ ਪਿੰਡ ਮੁੰਡੀਆਂ ਖੁਰਦ ਮੌਜੂਦ ਸੀ ਤਾਂ ਆਸ਼ੂ ਮਹਿਤਾ ਵਾਸੀ ਫੇਸ-1 ਅਰਬਨ ਅਸਟੇਟ ਫੋਕਲ ਪੁਆਇੰਟ, ਅਮਨਦੀਪ ਸਿੰਘ ਵਾਸੀ ਅਰਬਨ ਅਸਟੇਟ ਫੇਸ-1 ਫੋਕਲ ਪੁਆਇੰਟ, ਸੁਮਨ ਤਿਵਾੜੀ ਵਾਸੀ ਗਗਨ ਨਗਰ ਡਾਬਾ ਅਤੇ ਮਨਿੰਦਰ ਸਿੰਘ ਵਾਸੀ ਪਿੰਡ ਝਾਬੇਵਾਲ ਫੋਰਟਿਸ ਹਸਪਤਾਲ ਤਰਫੋਂ ਸਵਿਫ਼ਟ ਗੱਡੀ ਵਿੱਚ ਆਉਂਦੇ ਦਿਖਾਈ ਦਿੱਤੇ। ਉਨ੍ਹਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ 260 ਗ੍ਰਾਮ ਹੈਰੋਇਨ, 15 ਮੋਮੀ ਲਿਫਾਫੀਆਂ, ਇੱਕ ਇਲੈਕਟਰਾਨਿਕ ਕੰਡਾ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਜਾਰੀ ਹੈ।
Advertisement
Advertisement
×