ਨਸ਼ੀਲੀਆਂ ਗੋਲੀਆਂ ਤੇ ਗਾਂਜੇ ਸਣੇ ਚਾਰ ਗ੍ਰਿਫ਼ਤਾਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਚਾਰ ਵਿਆਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਾਬਾ ਦੇ ਥਾਣੇਦਾਰ ਮੀਤ ਰਾਮ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ
ਲੋਹਾਰਾ ਕਲੋਨੀ ਤੋਂ ਨੀਰਜ ਕੁਮਾਰ ਅਤੇ ਕਰਨਵੀਰ ਸਿੰਘ ਵਾਸੀ ਬਸੰਤ ਨਗਰ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਪਾਰਟੀ ਖਾਲੀ ਪਲਾਟ ਵਿੱਚ ਮੌਜੂਦ ਸੀ ਤਾਂ ਨੀਰਜ ਕੁਮਾਰ ਨੂੰ ਸਪਲੈਂਡਰ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਉਸ ਕੋਲੋਂ 25 ਗੋਲੀਆ ਨਸ਼ੀਲੀਆਂ ਅਤੇ ਕਰਨਵੀਰ ਸਿੰਘ ਨੂੰ ਐਕਟਿਵਾ ਸਕੂਟਰ ਸਮੇਤ ਕਾਬੂ ਕਰਕੇ 25 ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਇਸੇ ਤਰ੍ਹਾਂ ਥਾਣਾ ਡਵੀਜਨ ਨੰਬਰ 6 ਦੀ ਪੁਲੀਸ ਨੇ ਗਸ਼ਤ ਦੌਰਾਨ ਕੱਚਾ ਰਸਤਾ ਨੇੜੇ ਮਿਲਟਰੀ ਕੈਂਪ ਢੋਲੇਵਾਲ ਤੋਂ ਰਾਜ ਕੁਮਾਰ ਵਾਸੀ ਮੁਹੱਲਾ ਢੋਲੇਵਾਲ ਨੂੰ ਪੈਦਲ ਆਉਂਦਿਆਂ ਸ਼ੱਕ ਦੀ ਬਿਨਾਅ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਪਾਸੋਂ 200 ਗ੍ਰਾਮ ਗਾਂਜਾ ਅਤੇ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਇੱਕ ਹੋਰ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 3 ਦੇ ਥਾਣੇਦਾਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਗਊਸ਼ਾਲਾ ਰੋਡ ਸ਼ਮਸ਼ਾਨ ਘਾਟ ਨੇੜਿਓਂ ਪੈਦਲ ਆ ਰਹੇ ਅਸ਼ੋਕ ਕੁਮਾਰ ਵਾਸੀ ਮੁਹੱਲਾ ਮਹਿਮਦੂਪੁਰਾ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ 48 ਗ੍ਰਾਮ ਗਾਂਜਾ ਬਰਾਮਦ ਹੋਇਆ।