ਸ਼ਰਾਬ ਤੇ ਨਸ਼ੀਲੀ ਗੋਲੀਆਂ ਸਣੇ ਚਾਰ ਕਾਬੂ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੇ ਚਾਰ ਵਿਕਅਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਸ਼ਰਾਬ ਅਤੇ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਥਾਣਾ ਸ਼ਹਿਰੀ ਦੀ ਪੁਲੀਸ ਨੇ ਟਰੱਕ ਯੂਨੀਅਨ ਸਿੱਧਵਾਂ ਬੇਟ ਰੋਡ ਤੋਂ ਦਰਸ਼ਨ ਸਿੰਘ ਉਰਫ ਚੁੰਜਾ ਵਾਸੀ ਗਲੀ ਨੰਬਰ...
Advertisement
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਨੇ ਚਾਰ ਵਿਕਅਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਸ਼ਰਾਬ ਅਤੇ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਥਾਣਾ ਸ਼ਹਿਰੀ ਦੀ ਪੁਲੀਸ ਨੇ ਟਰੱਕ ਯੂਨੀਅਨ ਸਿੱਧਵਾਂ ਬੇਟ ਰੋਡ ਤੋਂ ਦਰਸ਼ਨ ਸਿੰਘ ਉਰਫ ਚੁੰਜਾ ਵਾਸੀ ਗਲੀ ਨੰਬਰ 2 ਮਹਾਂਬੀਰ ਕਲੋਨੀ (ਜਗਰਾਉਂ) ਨੂੰ ਸਕੂਟਰ ’ਤੇ ਜਾਂਦਿਆਂ ਕਾਬੂ ਕਰਕੇ ਦੋ ਪੇਟੀ ਸ਼ਰਾਬ ਬਰਾਮਦ ਕੀਤੀ ਹੈ। ਮੁਲਜ਼ਮ ਕੋਲ ਉਕਤ ਸਕੂਟਰ ਦੇ ਕਾਗਜ਼ਾਤ ਨਾ ਹੋਣ ਕਾਰਨ ਪੁਲੀਸ ਨੇ ਸਕੂਟਰ ਵੀ ਜ਼ਬਤ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਹਠੂਰ ਨੇ ਅੱਚਰਵਾਲ ਵੱਲ ਨੂੰ ਜਾਂਦਿਆਂ ਸ਼ੱਕ ਦੇ ਆਧਾਰ ’ਤੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਨਸ਼ੇ ਦੀਆਂ 55 ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮਾਂ ਦੀ ਪਛਾਣ ਜਗਤਾਰ ਸਿੰਘ ਉਰਫ਼ ਤਾਰਾ ਵਾਸੀ ਪਿੰਡ ਅੱਚਰਵਾਲ, ਸੁਖਪ੍ਰੀਤ ਸਿੰਘ ਉਰਫ ਬੌਬੀ ਵਾਸੀ ਨੇੜੇ ਬੁੱਤ ਬਾਬਾ ਜੈਤਾ ਜੀ ਹਠੂਰ ਤੇ ਰਵਿੰਦਰ ਉਰਫ ਬੱਗਾ ਪਿੰਡ ਛੀਨੀਵਾਲ ਖੁਰਦ (ਬਰਨਾਲਾ) ਵੱਜੋਂ ਹੋਈ ਹੈ।
Advertisement
Advertisement