ਹੈਰੋਇਨ ਸਣੇ ਚਾਰ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਜੂਨ
ਥਾਣਾ ਸਰਾਭਾ ਨਗਰ ਦੇ ਥਾਣੇਦਾਰ ਸੁਰਿੰਦਰਪਾਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਬੰਦ ਪੁਲੀ ਸੂਆ ਇਆਲੀ ਕਲਾਂ ਰੋਡ ਤੋਂ ਸੋਨੂੰ ਕੁਮਾਰ ਉਰਫ਼ ਸੋਨੂੰ ਵਾਸੀ ਨੇੜੇ ਸੀਤਲਾ ਮਾਤਾ ਮੰਦਰ ਜਵੱਦੀ ਕਲਾਂ ਤੇ ਬੋਬੀ ਵਾਸੀ ਭਾਈ ਰਣਧੀਰ ਸਿੰਘ ਨਗਰ ਨੂੰ ਪਿੰਡ ਇਆਲੀ ਕਲਾਂ ਸਾਈਡ ਵੱਲੋਂ ਮੋਟਰਸਾਈਕਲ ’ਤੇ ਆਉਂਦਿਆਂ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਉਨ੍ਹਾਂ ਕੋਲੋਂ 18 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਮਾਡਲ ਟਾਊਨ ਦੇ ਥਾਣੇਦਾਰ ਸੀਤਾ ਰਾਮ ਨੇ ਗਸ਼ਤ ਦੌਰਾਨ ਫੌਜੀ ਮੁਹੱਲਾ ਨੇੜੇ ਰੇਲਵੇ ਲਾਈਨਾਂ ਤੋਂ ਮਨਮੋਹਨ ਕੁਮਾਰ ਉਰਫ਼ ਦੁਰਗਾ ਵਾਸੀ ਰੇਲਵੇ ਕਲੋਨੀ ਮੁਹੱਲਾ ਹਰਕੀਰਤ ਪੁਰਾ ਨੂੰ ਕਾਬੂ ਕਰਕੇ ਉਸ ਪਾਸੋਂ 2.19 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਥਾਣਾ ਮੋਤੀ ਨਗਰ ਦੇ ਥਾਣੇਦਾਰ ਰਜਿੰਦਰ ਪਾਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਸ਼ੇਰਪੁਰ ਸਬਜੀ ਮੰਡੀ,100 ਫੁੱਟਾ ਰੋਡ ਤੋਂ ਟੁੱਨਾ ਕੁਮਾਰ ਉਰਫ਼ ਟੁੰਨਾ ਪੁੱਤਰ ਵਾਸੀ ਦੀਪ ਨਗਰ ਨੂੰ ਕਾਬੂ ਕਰਕੇ ਉਸ ਪਾਸੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।