ਸੱਟਾ ਲਗਾਉਣ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
ਥਾਣਾ ਡਿਵੀਜ਼ਨ ਨੰਬਰ ਦੋ ਦੇ ਥਾਣੇਦਾਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਸੰਜੀਵ ਕੁਮਾਰ ਵਾਸੀ ਇਸਲਾਮਗੰਜ ਤੇ ਮੋਨੂੰ ਵਾਸੀ ਮਹੁੱਲਾ ਫਤਿਹਗੰਜ ਨੇੜੇ ਬਾਬਾ ਥਾਨ ਸਿੰਘ ਚੌਕ ਨੂੰ ਦੌਰਾਨੇ ਛਾਪੇਮਾਰੀ ਪੁਰਾਣੀ ਜੇਲ੍ਹ ਤੋਂ ਸੱਟਾ ਲਗਾਉਂਦਿਆਂ ਕਾਬੂ ਕਰ...
Advertisement
ਥਾਣਾ ਡਿਵੀਜ਼ਨ ਨੰਬਰ ਦੋ ਦੇ ਥਾਣੇਦਾਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਸੰਜੀਵ ਕੁਮਾਰ ਵਾਸੀ ਇਸਲਾਮਗੰਜ ਤੇ ਮੋਨੂੰ ਵਾਸੀ ਮਹੁੱਲਾ ਫਤਿਹਗੰਜ ਨੇੜੇ ਬਾਬਾ ਥਾਨ ਸਿੰਘ ਚੌਕ ਨੂੰ ਦੌਰਾਨੇ ਛਾਪੇਮਾਰੀ ਪੁਰਾਣੀ ਜੇਲ੍ਹ ਤੋਂ ਸੱਟਾ ਲਗਾਉਂਦਿਆਂ ਕਾਬੂ ਕਰ ਕੇ ਉਨ੍ਹਾਂ ਕੋਲੋਂ 3000 ਰੁਪਏ, ਬਾਲ ਪੈੱਨ, ਨੋਟਪੈਡ ਤੇ ਨੋਟ ਪਰਚੀ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਗਸ਼ਤ ਦੌਰਾਨ ਅਮਿਤ ਤਨੇਜਾ ਵਾਸੀ ਇਸਲਾਮ ਗੰਜ ਅਤੇ ਰਮੇਸ਼ ਕੁਮਾਰ ਉਰਫ਼ ਕਾਲਾ ਵਾਸੀ ਵਿਜੈ ਨਗਰ ਨੂੰ ਪੁੱਡਾ ਗਰਾਊਡ ਨੇੜਿਓਂ ਸੱਟਾ ਲਗਾਉਂਦਿਆਂ ਕਾਬੂ ਕਰਕੇ ਉਨ੍ਹਾਂ ਕੋਲੋਂ 2800 ਰੁਪਏ, ਇੱਕ ਬਾਲ ਪੈੱਨ, ਇੱਕ ਨੋਟ ਪੈਡ ਅਤੇ ਇੱਕ ਨੋਟ ਪਰਚੀ ਬਰਾਮਦ ਕੀਤੀ ਹੈ।
Advertisement
Advertisement
×