17.83 ਕਿਲੋਮੀਟਰ ਦੇ 9 ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ
ਬੁਨਿਆਦੀ ਢਾਂਚੇ ਦਾ ਵਿਕਾਸ ਸਰਕਾਰ ਦੀ ਤਰਜੀਹ: ਮੁੰਡੀਆਂ
ਸਾਹਨੇਵਾਲ ਵਿਧਾਨ ਸਭਾ ਹਲਕੇ ਵਿੱਚ ਅੱਜ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 9 ਵੱਡੇ ਸੜਕੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਮੁੰਡੀਆਂ ਨੇ ਕਿ ਸੂਬਾ ਸਰਕਾਰ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤਰਜੀਹ ਦੇਣ ਲਈ ਸਮਰਪਿਤ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਪਿੰਡਾਂ ਵਿੱਚ ਸੰਪਰਕ ਨੂੰ ਮਜ਼ਬੂਤ ਅਤੇ ਆਵਾਜਾਈ ਨੂੰ ਸੁਚਾਰੂ ਬਣਾਉਣਗੇ, ਇਨ੍ਹਾਂ ਦੀ ਕੁੱਲ ਲੰਬਾਈ ਲਗਪਗ 17.83 ਕਿਲੋਮੀਟਰ ਹੈ ਅਤੇ ਇਨ੍ਹਾਂ ਦੀ ਅਨੁਮਾਨਤ ਲਾਗਤ 347.81 ਲੱਖ ਰੁਪਏ ਹੈ।
ਇਨ੍ਹਾਂ ਪ੍ਰਾਜੈਕਟਾਂ ਵਿੱਚ ਕੁਹਾੜਾ ਮਾਛੀਵਾੜਾ ਰੋਡ ਤੋਂ ਰਾਏਪੁਰ ਤੱਕ ਸੜਕ ਅਤੇ ਰਾਜੂਰ ਤੋਂ ਕੁਹਾੜਾ ਮਾਛੀਵਾੜਾ ਰੋਡ 7.65 ਕਿਲੋਮੀਟਰ, 136.96 ਲੱਖ ਰੁਪਏ ਦੀ ਲਾਗਤ ਨਾਲ, ਕੁਹਾੜਾ ਮਾਛੀਵਾੜਾ ਰੋਡ ਤੋਂ ਪ੍ਰਥੀਪੁਰ 1.85 ਕਿਲੋਮੀਟਰ, 29.75 ਲੱਖ ਰੁਪਏ ਦੀ ਲਾਗਤ, ਜਿਊਣੇਵਾਲ ਤੋਂ ਕਾਲਸ ਕਲਾਂ 1.70 ਕਿਲੋਮੀਟਰ, 36.15 ਲੱਖ ਰੁਪਏ ਦੀ ਲਾਗਤ ਨਾਲ, ਚੌਂਤਾ ਤੋਂ ਮਿਆਣੀ 1.30 ਕਿਲੋਮੀਟਰ, 29.57 ਲੱਖ ਰੁਪਏ ਦੀ ਲਾਗਤ ਨਾਲ, ਹਾੜੀਆ ਤੋਂ ਹਿਆਤਪੁਰਾ 1.38 ਕਿਲੋਮੀਟਰ, 19.26 ਲੱਖ ਰੁਪਏ ਦੀ ਲਾਗਤ, ਸਤਿਆਣਾ ਤੋਂ ਭੂਪਾਨਾ 1.15 ਕਿਲੋਮੀਟਰ, 23.06 ਲੱਖ ਰੁਪਏ ਦੀ ਲਾਗਤ ਨਾਲ, ਬਲੀਏਵਾਲ ਤੋਂ ਜੀਓਨੇਵਾਲ 1.20 ਕਿਲੋਮੀਟਰ, 15.75 ਲੱਖ ਰੁਪਏ ਦੀ ਲਾਗਤ ਨਾਲ, ਜਿਉਨੇਵਾਲ ਬਾਈਪਾਸ 0.40 ਕਿਲੋਮੀਟਰ, 7.10 ਲੱਖ ਰੁਪਏ ਦੀ ਲਾਗਤ ਨਾਲ, ਹਾੜੀਏ ਤੋਂ ਕੁਹਾੜਾ ਮਾਛੀਵਾੜਾ ਰੋਡ 1.20 ਕਿਲੋਮੀਟਰ, 50.21ਲੱਖ ਰੁਪਏ ਦੀ ਲਾਗਤ ਬਣਕੇ ਤਿਆਰ ਹੋਣਗੇ।
ਸਮਾਗਮਾਂ ਵਿੱਚ ਬੋਲਦਿਆਂ ਸ੍ਰੀ ਮੁੰਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤਰਜੀਹ ਦੇਣ ਲਈ ਸਮਰਪਿਤ ਹੈ। ਇਹ ਸੜਕੀ ਪ੍ਰਾਜੈਕਟ ਉਸ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਉਂਦੇ ਹਨ। ਇਹ ਪ੍ਰਾਜੈਕਟ ਮੁੱਖ ਰੂਟਾਂ ’ਤੇ ਯਾਤਰਾ ਦੇ ਸਮੇਂ ਨੂੰ ਘਟਾ ਕੇ ਵਸਨੀਕਾਂ, ਕਾਰੋਬਾਰੀਆਂ ਅਤੇ ਯਾਤਰੀਆਂ ਨੂੰ ਲਾਭ ਪਹੁੰਚਾਉਣਗੇ।