ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਡੀਏਪੀ ਨਾਲ ਨੈਨੋਂ ਦੀਆਂ ਬੋਤਲਾਂ ਦੀ ਜਬਰੀ ਵਿਕਰੀ ਬੰਦ ਹੋਵੇ: ਬੀਕੇਯੂ

ਗਿੱਦਡ਼ੀ ਵਿੱਚ ਕਿਸਾਨ ਆਗੂਆਂ ਨੇ ਮਸਲੇ ਵਿਚਾਰੇ
ਗਿੱਦੜੀ ’ਚ ਮੀਟਿੰਗ ਦੌਰਾਨ ਹਾਜ਼ਰ ਬੀਕੇਯੂ ਦੇ ਨੁਮਾਇੰਦੇ। -ਫੋਟੋ: ਜੱਗੀ
Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ ਗਿੱਦੜੀ ਵਿੱਚ ਨੁੱਕੜ ਮੀਟਿੰਗ ’ਚ ਕਿਸਾਨੀ ਮਸਲਿਆਂ ’ਤੇ ਵਿਚਾਰਾਂ ਕੀਤੀਆਂ। ਇਸ ਮੌਕੇ ਸਾਹਮਣੇ ਆਇਆ ਕਿ ਕਿਸਾਨ ਜਦੋ ਡੀਏਪੀ ਲੈਣ ਜਾਂਦੇ ਹਨ ਤਾਂ ਜ਼ਬਰਦਸਤੀ ਨਾਲ ਨੈਨੋ ਦੀਆਂ ਤਰਲ ਬੋਤਲਾਂ ਵੀ ਵੇਚੀਆਂ ਜਾ ਰਹੀਆਂ ਹਨ। ਖਾਦ ਦੀ ਕੀਮਤ ਦਾ ਰੇਟ ਇਸ ਨਾਲ ਵੱਧ ਜਾਂਦਾ ਹੈ ਜਿਸ ਦਾ ਫਾਇਦਾ ਡੀਲਰਾਂ, ਕਾਰਪੋਰੇਟਾ ਨੂੰ ਹੁੰਦਾ ਹੈ ਤੇ ਕਿਸਾਨਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਦਾਅਵਾ ਹੈ ਕਿ ਕੋਈ ਵਾਧੂ ਵਸਤੂ ਨਹੀਂ ਦਿੱਤੀ ਜਾਵੇਗੀ ਪਰ ਨੈਨੋ ਦੀ ਵਿਕਰੀ ਬਰਾਬਰ ਹੋ ਰਹੀ ਹੈ ਤੇ ਪ੍ਰਸ਼ਾਸਨ ਵੱਲੋਂ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਡੀਲਰਾਂ ਦੀ ਜ਼ਿੱਦ ਤਹਿਤ ਕਿਸਾਨਾਂ ਨੂੰ ਮਜਬੂਰੀ ਵਿੱਚ ਡੀਏਪੀ ਨਾਲ ਨੈਨੋ ਦੀਆਂ ਬੋਤਲਾਂ ਖਰੀਦਣੀਆਂ ਪੈ ਰਹੀਆਂ ਹਨ। ਇਸ ਮੌਕੇ ਜ਼ਿਲਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਕਮਲਜੀਤ ਸਿੰਘ ਝੱਜ, ਜੱਸਾ, ਜਗਤਾਰ ਸਿੰਘ, ਜੱਗੀ ਤੇ ਅਜੀਤ ਸਿੰਘ ਨੇ ਮੰਗ ਕਰਦਿਆਂ ਕਿਹਾ ਕਿ ਡਾਈ ਖਾਦ ਨਾਲ ਨੈਨੋ ਦੇਣੀ ਬੰਦ ਕਰੋ, ਡੀਏਪੀ ਦਾ ਹੁਣ ਤੋਂ ਹੀ ਸੁਸਾਇਟੀਆਂ ’ਚ ਪ੍ਰਬੰਧ ਕੀਤਾ ਜਾਵੇ, ਜਬਰੀ ਨੈਨੋ ਵੇਚਣ ਵਾਲਿਆਂ ਦੇ ਲਾਈਸੈਂਸ ਰੱਦ ਕਰਕੇ ਕੇਸ ਦਰਜ ਕੀਤੇ ਜਾਣ, ਕਿਸਾਨਾਂ ਦੀ ਡਾਈ ਖਾਦ ਤੇ ਬਲੈਕ ਮਾਰਕੀਟਿੰਗ ਕਰਨੀ ਬੰਦ ਕੀਤੀ ਜਾਵੇ ਤੇ ਕੋਆਪ੍ਰੇਟਿਵ ਸੁਸਾਇਟੀਆਂ ਦਾ ਕੋਟਾ 80 ਫੀਸਦ ਕੀਤਾ ਜਾਵੇ।

Advertisement

Advertisement