DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਤਲੁਜ ’ਚ ਹੜ੍ਹ ਵਰਗੇ ਹਾਲਾਤ ਬਣਨ ਨਾਲ ਧੁੱਸੀ ਬੰਨ੍ਹ ’ਤੇ ਖ਼ਤਰਾ ਵਧਿਆ

ਦਰਿਆ ਵਿਚ ਪਾਣੀ ਦਾ ਪੱਧਰ 1.25 ਲੱਖ ਕਿਉਸਿਕ ’ਤੇ ਪੁੱਜਿਆ; ਪ੍ਰਸ਼ਾਸਨ ਅਲਰਟ ’ਤੇ
  • fb
  • twitter
  • whatsapp
  • whatsapp
featured-img featured-img
ਧੁੱਲੇਵਾਲ ਵਿੱਚ ਧੁੱਸੀ ਬੰਨ੍ਹ ਦਾ ਜਾਇਜ਼ਾ ਲੈਂਦੇ ਹੋਏ ਪਰਮਜੀਤ ਸਿੰਘ ਢਿੱਲੋਂ।
Advertisement

ਪੰਜਾਬ ਵਿਚ ਪਿਛਲੇ 2 ਦਿਨਾਂ ਤੋਂ ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿਚ ਪਾਣੀ ਦੇ ਪੱਧਰ ਵਿਚ ਬੇਤਹਾਸਾ ਵਾਧਾ ਹੋਇਆ ਹੈ। ਜਾਣਕਾਰੀ ਅਨੁਸਾਰ ਸਤਲੁਜ ਦਰਿਆ ਵਿਚ ਪਹਿਲਾਂ 50 ਤੋਂ 70 ਹਜ਼ਾਰ ਕਿਉਸਿਕ ਪਾਣੀ ਵਗ ਰਿਹਾ ਸੀ ਜੋ ਕਿ ਹੁਣ ਭਾਰੀ ਮੀਂਹ 1.25 ਲੱਖ ਕਿਉਸਿਕ ਤੱਕ ਪੁੱਜ ਗਿਆ ਹੈ ਅਤੇ ਜੇਕਰ ਪਾਣੀ ਦਾ ਪੱਧਰ ਹੋਰ ਵਧਿਆ ਤਾਂ ਧੁੱਸੀ ਬੰਨ੍ਹ ਟੁੱਟਣ ਦਾ ਖ਼ਤਰਾ ਮੰਡਰਾਉਣ ਲੱਗ ਜਾਵੇਗਾ। ਮਾਛੀਵਾੜਾ ਨੇੜ੍ਹੇ ਵਗਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਜਦੋਂ ਜਾਇਜ਼ਾ ਲਿਆ ਗਿਆ ਤਾਂ ਇੱਥੇ ਪਾਣੀ ਦਾ ਪੱਧਰ ਵਧਣ ਕਾਰਨ ਜੋ ਪਹਿਲਾਂ ਜ਼ਮੀਨ ਨੂੰ ਖੋਰਾ ਲਗਾਉਣ ਲਈ ਬੋਰੀਆਂ ਦਾ ਬੰਨ੍ਹ ਲਗਾਇਆ ਗਿਆ ਸੀ ਉਹ ਵਹਿ ਗਿਆ।

ਸਤਲੁਜ ਦਰਿਆ ਵਿਚ ਪਾਣੀ ਦਾ ਵਧਦਾ ਪੱਧਰ ਜ਼ਮੀਨ ਨੂੰ ਖੋਰਾ ਲਗਾਉਂਦਾ ਹੋਇਆ ਧੁੱਸੀ ਬੰਨ੍ਹ ਵੱਲ ਨੂੰ ਵਧਦਾ ਜਾ ਰਿਹਾ ਹੈ ਅਤੇ ਬੰਨ੍ਹ ਕਿਨਾਰੇ ਵਸਦੇ ਕਰੀਬ 25 ਪਿੰਡਾਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ ਕਿ ਜੇਕਰ ਧੁੱਸੀ ਬੰਨ੍ਹ ਟੁੱਟ ਗਿਆ ਤਾਂ ਭਾਰੀ ਤਬਾਹੀ ਮਚਾਵੇਗਾ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਭਾਖੜਾ ਡੈਮ ’ਚ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਵੱਲ ਵਧ ਰਿਹਾ ਹੈ ਅਤੇ ਜੇਕਰ ਉੱਥੋਂ ਫਲੱਡ ਗੇਟ ਖੋਲ੍ਹੇ ਗਏ ਤਾਂ ਇਸਦਾ ਪਾਣੀ ਸਿੱਧਾ ਸਤਲੁਜ ਦਰਿਆ ਵਿਚ ਵਧੇਗਾ ਜਿਸ ਨਾਲ ਧੁੱਸੀ ਬੰਨ੍ਹ ਨੂੰ ਖ਼ਤਰਾ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Advertisement

ਬਾਹਰਲੇ ਸੂਬਿਆਂ ਨੇ ਪੰਜਾਬ ਦੀ ਸਾਰ ਨਾ ਲਈ: ਢਿੱਲੋਂ

ਹਲਕਾ ਸਮਰਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਤੇ ਪੁੱਜੇ। ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਿਰਦੇਸ਼ ਹਨ ਕਿ ਹੜ੍ਹਾਂ ਵਰਗੀ ਸਥਿਤੀ ਵਿਚ ਪੀੜ੍ਹਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਵਿਚ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਪਰਮਜੀਤ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਮੁਸ਼ਕਿਲ ਆਉਣ ’ਤੇ ਦੇਸ਼ਾਂ-ਵਿਦੇਸ਼ਾਂ ਵਿਚ ਪਹੁੰਚ ਕਰਕੇ ਹਰ ਕੌਮ ਤੇ ਹਰ ਭਾਈਚਾਰੇ ਦਾ ਮੁਸ਼ਕਿਲ ਵਿਚ ਸਾਥ ਦਿੰਦੇ ਹਨ ਪਰ ਹੁਣ ਪੰਜਾਬ ਦੇ ਲੋਕ ਹੜ੍ਹਾਂ ਨਾਲ ਜੂਝ ਰਹੇ ਹਨ ਪਰ ਦੇਸ਼ ਦੇ ਕਿਸੇ ਵੀ ਸੂਬੇ ਨੇ ਪੰਜਾਬੀਆਂ ਦੀ ਸਾਰ ਨਾ ਲਈ ਜੋ ਕਿ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ’ਤੇ ਅਕਾਲ ਪੁਰਖ ਦੀ ਮਿਹਰ ਹੈ ਕਿ ਉਹ ਹਰ ਮੁਸ਼ਕਿਲ ਘੜੀ ਵਿਚ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰ ਸਥਿਤੀ ਨਾਲ ਨਜਿੱਠਣ ਲਈ ਸਮਰੱਥ ਹੁੰਦੇ ਹਨ।

ਚਾਰ ਦਿਨਾਂ ਤੋਂ ਧੁੱਸੀ ਬੰਨ੍ਹ ਦੇ ਬਚਾਅ ਲਈ ਕੰਮ ਜਾਰੀ: ਗਰੇਵਾਲ

ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ਼ ਤੇਜਿੰਦਰ ਸਿੰਘ ਗਰੇਵਾਲ ਜੋ ਕਿ ਮੌਕੇ ’ਤੇ ਮੌਜੂਦ ਸਨ, ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ ਹਨ ਕਿ ਹੜ੍ਹ ਪੀੜ੍ਹਤਾਂ ਦੀ ਸਾਰ ਲਈ ਜਾਵੇ ਅਤੇ ਉਨ੍ਹਾਂ ਨੂੰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਤੇਜਿੰਦਰ ਗਰੇਵਾਲ ਨੇ ਕਿਹਾ ਕਿ ਉਹ ਪਿਛਲੇ 4 ਦਿਨਾਂ ਤੋਂ ਧੁੱਸੀ ਬੰਨ੍ਹ ’ਤੇ ਡਟੇ ਹੋਏ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਧੁੱਸੀ ਬੰਨ੍ਹ ਦੇ ਬਚਾਅ ਲਈ ਕੰਮ ਕਰ ਰਹੇ ਹਨ। ਤੇਜਿੰਦਰ ਗਰੇਵਾਲ ਨੇ ਕਿਹਾ ਕਿ ਜੇਕਰ ਕੋਈ ਸਾਮਾਨ ਜਾਂ ਲੋੜ ਪੈਂਦੀ ਹੈ ਤਾਂ ਸਰਕਾਰ ਦੇ ਨਿਰਦੇਸ਼ ਹਨ ਕਿ ਤੁਰੰਤ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ।

Advertisement
×