DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੱਖੋਵਾਲ ਦੇ ਦੰਗਲ ਮੇਲੇ ’ਚ ਝੰਡੀ ਦੀ ਕੁਸ਼ਤੀ ਬਰਾਬਰ ਰਹੀ

ਵਿਧਾਇਕ ਦਿਆਲਪੁਰਾ, ਰਾਜਾ ਗਿੱਲ, ਪਰਮਜੀਤ ਢਿੱਲੋਂ, ਉਮੈਦਪੁਰ ਨੇ ਜੇਤੂਆਂ ਨੂੰ ਇਨਾਮ ਵੰਡੇ
  • fb
  • twitter
  • whatsapp
  • whatsapp
featured-img featured-img
ਦੰਗਲ ਮੇਲੇ ’ਚ ਝੰਡੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ।-ਫੋਟੋ: ਟੱਕਰ
Advertisement

ਪਿੰਡ ਲੱਖੋਵਾਲ ਕਲਾਂ ਤੇ ਲੱਖੋਵਾਲ ਖੁਰਦ ਦੀ ਸੰਯੁਕਤ ਗ੍ਰਾਮ ਪੰਚਾਇਤਾਂ ਵਲੋਂ ਨਗਰ ਨਿਵਾਸੀਆਂ, ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗੁੱਗਾ ਜਾਹਿਰ ਵੀਰ ਦੇ ਮੇਲੇ ਤੇ ਜਨਮ ਅਸ਼ਟਮੀ ਦੇ ਦਿਹਾੜੇ ਮੌਕੇ 38ਵਾਂ ਸਲਾਨਾ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿਚ 100 ਤੋਂ ਵੱਧ ਪਹਿਲਵਾਨਾਂ ਨੇ ਹਿੱਸਾ ਲਿਆ। ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਦੰਗਲ ਮੇਲੇ ਸਬੰਧੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਬਾਅਦ ਦੁਪਹਿਰ ਸ਼ੁਰੂ ਹੋਏ ਦੰਗਲ ਮੁਕਾਬਲਿਆਂ ’ਚ ਝੰਡੀ ਦੀ ਪਹਿਲੀ ਕੁਸ਼ਤੀ ਪਰਮਿੰਦਰ ਪੱਟੀ ਤੇ ਸ਼ੁਭਮ ਰਾਈਏਵਾਲ ਵਿਚਕਾਰ ਬਰਾਬਰ ਰਹੀ, ਦੂਜੀ ਝੰਡੀ ਦੀ ਕੁਸ਼ਤੀ ਜੱਗਾ ਆਲਮਗੀਰ ਨੇ ਗੁਰਨਾਮ ਬਾਬਾ ਫਲਾਹੀ ਨੂੰ ਹਰਾਇਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ਼ ਰੁਪਿੰਦਰ ਸਿੰਘ ਰਾਜਾ ਗਿੱਲ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਇੰਚਾਰਜ਼ ਪਰਮਜੀਤ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਜਥੇਦਾਰ ਸੰਤਾ ਸਿੰਘ ਉਮੈਦਪੁਰ ਨੇ ਜੇਤੂ ਪਹਿਲਵਾਨਾਂ ਨੂੰ ਇਨਾਮ ਵੰਡੇ ਅਤੇ ਪੰਚਾਇਤਾਂ ਵਲੋਂ ਲਗਾਤਾਰ ਕਰਵਾਏ ਜਾ ਰਹੇ ਦੰਗਲ ਮੇਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਬੈਨੀਪਾਲ, ਸਾਬਕਾ ਚੇਅਰਮੈਨ ਰਾਜਵੰਤ ਸਿੰਘ ਕੂੰਨਰ, ਅਕਾਲੀ ਆਗੂ ਬਰਜਿੰਦਰ ਸਿੰਘ ਬਬਲੂ ਲੋਪੋਂ, ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਸੀਨੀਅਰ ਅਕਾਲੀ ਆਗੂ ਹਰਜਤਿੰਦਰ ਸਿੰਘ ਬਾਜਵਾ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਚਰਨਜੀਤ ਸਿੰਘ ਲੱਖੋਵਾਲ, ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ, ਦਰਸ਼ਨ ਸਿੰਘ ਮਿੱਠੇਵਾਲ, ਕੌਂਸਲਰ ਅਮਨਦੀਪ ਸਿੰਘ ਤਨੇਜਾ, ਪ੍ਰਵੀਨ ਮੱਕੜ, ਹਰਦੀਪ ਸਿੰਘ ਝੱਜ, ਬਿੱਟੂ ਸਰਪੰਚ ਖਾਨਪੁਰ, ਵਿਨੀਤ ਕੁਮਾਰ ਝੜੌਦੀ, ਐਡਵੋਕੇਟ ਗੁਰਜੀਤ ਸਿੰਘ ਮਿੱਠੇਵਾਲ, ਕੌਂਸਲਰ ਸੁਰਿੰਦਰ ਕੁਮਾਰ ਛਿੰਦੀ, ਨਰਿੰਦਰ ਸਿੰਘ ਧੰਨੋਆ, ਗੁਰਮੁਖ ਸਿੰਘ, ਹਰਚੰਦ ਸਿੰਘ, ਸੁਰਜੀਤ ਸਿੰਘ ਮਾਂਗਟ, ਸਾਬਕਾ ਕੌਂਸਲਰ ਪਰਮਜੀਤ ਪੰਮੀ, ਸਰਪੰਚ ਮਨਜੀਤ ਸਿੰਘ ਇਰਾਕ, ਗਗਨਦੀਪ ਸਿੰਘ ਖੁਰਾਣਾ, ਉਪਜਿੰਦਰ ਸਿੰਘ ਔਜਲਾ, ਕਰਮਜੀਤ ਸਿੰਘ ਗਰੇਵਾਲ, ਸਹਾਇਕ ਥਾਣੇਦਾਰ ਸੁਲੱਖਣ ਸਿੰਘ, ਮੇਵਾ ਸਿੰਘ ਰਾਣਵਾਂ, ਜਗਦੇਵ ਸਿੰਘ, ਰਾਜਨ ਉਧੋਵਾਲ ਤੋਂ ਇਲਾਵਾ ਪ੍ਰਬੰਧਕਾਂ ਵਿਚ ਜਗਦੀਪ ਸਿੰਘ ਝੱਜ, ਗੁਰਜੀਤ ਸਿੰਘ ਮਾਣਕੀ, ਗਿਆਨ ਸਿੰਘ ਆਰੇ ਵਾਲੇ, ਅਮਰਿੰਦਰ ਸਿੰਘ ਸੰਧੂ, ਕੁਲਵਿੰਦਰ ਸਿੰਘ ਮਾਣਕੀ, ਕੁਲਵੀਰ ਸਿੰਘ ਓਟਾਲ, ਰਵੀ ਮਾਨ, ਜਸਵਿੰਦਰ ਸਿੰਘ ਭਿੰਦਾ, ਮੋਹਣ ਸਿੰਘ ਝੱਜ, ਇੰਸਪੈਕਟਰ ਸੁਰਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਤਨੇਜਾ, ਦਵਿੰਦਰ ਸਿੰਘ ਗਿੱਲ, ਪਰਮਜੀਤ ਸਿੰਘ ਕਲੇਰ, ਗੁਰਜੀਤ ਸਿੰਘ ਲੱਕੀ, ਗੁੱਗਾ ਮੈੜੀ ਦੇ ਭਗਤ ਹਜ਼ਾਰਾ ਸਿੰਘ ਵੀ ਮੌਜੂਦ ਸਨ।

Advertisement

Advertisement
×