ਬਜ਼ੁਰਗ ਜੋੜੇ ਨੂੰ ਨਿਆਂ ਦਿਵਾਉਣ ਲਈ ਝੰਡਾ ਮਾਰਚ ਅੱਜ
ਪਿੰਡ ਲੱਖਾ ਦੇ ਇਕ ਵਿਅਕਤੀ ਵੱਲੋਂ ਪਿੰਡ ਦੇ ਹੀ ਦਲਿਤ ਬਜ਼ੁਰਗ ਜੋੜੇ ਦੀ ਕੀਤੀ ਕੁੱਟਮਾਰ ਤੇ ਉਲਟਾ ਉਨ੍ਹਾਂ ਖ਼ਿਲਾਫ਼ ਹੀ ਮਾਮਲਾ ਕਰਾਉਣ ਖ਼ਿਲਾਫ਼ ਜਨਤਕ ਜਥੇਬੰਦੀਆਂ ਭਲਕੇ ਝੰਡਾ ਮਾਰਚ ਕਰਨਗੀਆਂ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਰਸੂਲਪੁਰ ਤੇ ਜ਼ਿਲ੍ਹਾ...
Advertisement
ਪਿੰਡ ਲੱਖਾ ਦੇ ਇਕ ਵਿਅਕਤੀ ਵੱਲੋਂ ਪਿੰਡ ਦੇ ਹੀ ਦਲਿਤ ਬਜ਼ੁਰਗ ਜੋੜੇ ਦੀ ਕੀਤੀ ਕੁੱਟਮਾਰ ਤੇ ਉਲਟਾ ਉਨ੍ਹਾਂ ਖ਼ਿਲਾਫ਼ ਹੀ ਮਾਮਲਾ ਕਰਾਉਣ ਖ਼ਿਲਾਫ਼ ਜਨਤਕ ਜਥੇਬੰਦੀਆਂ ਭਲਕੇ ਝੰਡਾ ਮਾਰਚ ਕਰਨਗੀਆਂ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਰਸੂਲਪੁਰ ਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਨੇ ਦੱਸਿਆ ਕਿ ਝੰਡਾ ਮਾਰਚ ਪੁਲੀਸ ਤੋਂ ਨਿਆਂ ਲੈਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਜ਼ੁਰਗ ਜੋੜੇ ਨੂੰ ਗਾਲ੍ਹਾਂ ਕੱਢਣ ਤੋਂ ਇਲਾਵਾ ਉਨ੍ਹਾਂ ਦੇ ਘਰ ਦੇ ਸਾਹਮਣੇ ਸੱਥ ਵਿੱਚ ਖਿੱਚ-ਧੂਹ ਕਰਕੇ ਕੁੱਟਮਾਰ ਕੀਤੀ ਗਈ। ਰੌਲਾ ਪੈਣ ’ਤੇ ਲੋਕਾਂ ਨੇ ਉਨ੍ਹਾਂ ਨੂੰ ਛੁਡਾਇਆ। ਬਜ਼ੁਰਗ ਜੋੜੇ ਦੇ ਲੱਗੀਆਂ ਸੱਟਾਂ ਦੀ ਤਕਲੀਫ਼ ਕਾਰਨ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਹਠੂਰ ਅਤੇ ਜਗਰਾਉਂ ਦਾਖ਼ਲ ਰਹਿਣਾ ਪਿਆ ਪਰ ਬਜ਼ੁਰਗ ਜੋੜੇ ਦੀ ਕੁੱਟਮਾਰ ਕਰਨ ਵਾਲੇ ਵਿਅਕਤੀ ਨੇ ਉਲਟਾ ਇਸ ਪਰਿਵਾਰ ਖ਼ਿਲਾਫ਼ ਹੀ ਮਾਮਲਾ ਦਰਜ ਕਰਵਾ ਦਿੱਤਾ।
Advertisement
Advertisement
Advertisement
×

