ਨਿੱਜੀ ਪੱਤਰ ਪ੍ਰੇਰਕ
ਖੰਨਾ, 20 ਜੂਨ
ਇਥੋਂ ਦੇ ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ ਵੱਲੋਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਲਈ ਪੰਜ ਰੋਜ਼ਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਸਮੁੱਚੇ ਵਿਕਾਸ ਤੇ ਕਾਲਜ ਜੀਵਨ ਵਿੱਚ ਸੁਚਾਰੂ ਭਾਗੀਦਾਰੀ ਲਈ ਗੀਤਵਿਧੀਆਂ ਕਰਵਾਉਣਾ ਸੀ। ਇਸ ਦੌਰਾਨ ਵਿਦਿਆਰਥੀਆਂ ਦੀ ਭਾਸ਼ਾਈ ਹੁਨਰ ਨੂੰ ਵਧਾਉਣ ਲਈ ਅੰਗਰੇਜ਼ੀ ਸਿੱਖਣ ਦਾ ਕੈਂਪ ਲਾਇਆ ਗਿਆ ਅਤੇ ਸ਼ਖ਼ਸੀਅਤ ਵਿਕਾਸ ਰਾਹੀਂ ਆਤਮ ਵਿਸਵਾਸ਼, ਸੰਚਾਰ ਤੇ ਨਿੱਜੀ ਵਿਕਾਸ ਨੂੰ ਬਣਾਉਣ ’ਤੇ ਕੇਂਦਰਿਤ ਵਰਕਸ਼ਾਪਾਂ ਕਰਵਾਈਆਂ ਗਈਆਂ।
ਵਿਦਿਆਰਥੀਆਂ ਨੂੰ ਜ਼ਰੂਰੀ ਡਿਜੀਟਲ ਸਖਾਰਤਾ ਹੁਨਰਾਂ ਨਾਲ ਲੈਸ ਕਰਨ ਲਈ ਕੰਪਿਊਟਰ ਪ੍ਰੈਕਟੀਕਲ ਸੈਸ਼ਨ ਕਰਵਾਇਆ ਜਦਕਿ ਵਰਚੂਅਲ ਲੈਬ ਰਾਹੀਂ ਇਕ ਨਵੀਨਤਾਕਾਰੀ ਅਨੁਭਵ ਸਬੰਧੀ ਦੱਸਿਆ। ਇਸ ਮੌਕੇ ਵਿਦਿਆਰਥੀਆਂ ਨੇ ਮਨੋਰੰਜਕ ਡਾਂਸ ਕਲਾਸਾਂ, ਰਚਨਾਤਮਿਕਤਾ, ਟੀਮ ਵਰਕ ਅਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੇ ਊਰਜਾਵਾਨ ਸੈਸ਼ਨ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਚੇਅਰਮੈਨ ਗੁਰਚਰਨ ਸਿੰਘ ਨੇ ਕਿਹਾ ਕਿ ਇਸ ਕੈਂਪ ਰਾਹੀਂ ਵਿਦਿਆਰਥੀਆਂ ਨੂੰ ਸਿੱਖਣ ਦੇ ਮਾਹੌਲ ਤੋਂ ਜਾਣੂੰ ਕਰਵਾਉਣ ਅਤੇ ਜ਼ਰੂਰੀ ਹੁਨਰਾਂ ਨਾਲ ਲੈਸ ਕਰਨ ਲਈ ਤਿਆਰ ਕੀਤਾ ਗਿਆ ਸੀ ਜੋ ਅਕਾਦਮਿਕਤਾ ਤੋਂ ਪਰ੍ਹੇ ਹਨ ਇਹ ਇਕ ਮਜ਼ਬੂਤ ਨੀਂਹ ਬਨਾਉਣ ਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਨ ਬਾਰੇ ਹੈ। ਗੁਰਕੀਰਤ ਸਿੰਘ ਨੇ ਕਿਹਾ ਕਿ ਇਸ ਕੈਂਪ ਦੌਰਾਨ ਸਾਡੇ ਨਵੇਂ ਵਿਦਿਆਰਥੀਆਂ ਦੀ ਵੱਡੀ ਭਾਗੀਦਾਰੀ ਤੇ ਉਤਸ਼ਾਹ ਦੀ ਸਫ਼ਲਤਾ ਨੂੰ ਸੱਚਮੁੱਚ ਦਰਸਾਉਂਦਾ ਹੈ। ਇਨ੍ਹਾਂ ਗਤੀਵਿਧੀਆਂ ਦਾ ਨਾਲ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਮਜ਼ਬੂਤੀ ਮਿਲੇਗੀ।