ਜਮਹੂਰੀ ਕਿਸਾਨ ਸਭਾ ਵੱਲੋਂ ਹੜ੍ਹ ਪੀੜਤਾਂ ਦੀ ਮਾਇਕ ਸਹਾਇਤਾ
ਬੇਟ ਦੇ ਪਿੰਡ ਕੋਟਉਮਰਾ ਅਤੇ ਗੋਰਸੀਆਂ ਵਿੱਚ ਜਾ ਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਨੇ ਅੱਜ ਹੜ੍ਹ ਪੀੜਤਾਂ ਦੀ ਮਾਇਕ ਸਹਾਇਤਾ ਕੀਤੀ। ਇਸ ਮੌਕੇ ਜਥੇਬੰਦੀ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਰਾਜੂ ਨੇ...
ਬੇਟ ਦੇ ਪਿੰਡ ਕੋਟਉਮਰਾ ਅਤੇ ਗੋਰਸੀਆਂ ਵਿੱਚ ਜਾ ਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਨੇ ਅੱਜ ਹੜ੍ਹ ਪੀੜਤਾਂ ਦੀ ਮਾਇਕ ਸਹਾਇਤਾ ਕੀਤੀ। ਇਸ ਮੌਕੇ ਜਥੇਬੰਦੀ ਦੇ ਸੂਬਾਈ ਜਥੇਬੰਦਕ ਸਕੱਤਰ ਰਘਵੀਰ ਸਿੰਘ ਬੈਨੀਪਾਲ ਅਤੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਰਾਜੂ ਨੇ ਆਖਿਆ ਕਿ ਸੂਬਾ ਤੇ ਕੇਂਦਰ ਸਰਕਾਰਾਂ ਕੇਵਲ ਬਿਆਨ ਹੀ ਦੇ ਰਹੀਆਂ ਹਨ, ਉਨ੍ਹਾਂ ਵਲੋਂ ਹਾਲੇ ਤੱਕ ਹੜ੍ਹ ਪੀੜਤਾਂ ਦੀ ਬਾਂਹ ਨਹੀਂ ਫੜੀ ਗਈ। ਸੰਯੁਕਤ ਕਿਸਾਨ ਮੋਰਚਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਆਪਣੀ ਵਿੱਤ ਮੁਤਾਬਕ ਕਿਰਤੀ ਕਿਸਾਨਾਂ ਦੀ ਸਹਾਇਤਾ ਕਰਕੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਅੱਗੇ ਤੋਰਨ ਲਈ ਬਲ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਗੁਰਮੇਲ ਸਿੰਘ ਰੂਮੀ ਨੇ ਮਾਇਕ ਸਹਾਇਤਾ ਭੇਜਣ ਵਾਲੇ ਦਾਨੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਸਰਕਾਰ ਉੱਪਰ ਦਬਾਅ ਬਣਾਉਣਗੀਆਂ ਕਿ ਮੀਂਹ ਦੇ ਮੌਸਮ ਵਿੱਚ ਹੜ੍ਹ ਆਉਣ ਤੋਂ ਰੋਕਣ ਲਈ ਕੋਈ ਪੱਕੀ ਯੋਜਨਾਬੰਦੀ ਕੀਤੀ ਜਾਵੇ। ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਗੋਰਸੀਆਂ ਵੀ ਇਸ ਸਮੇਂ ਹਾਜ਼ਰ ਸਨ ਜਿਨ੍ਹਾਂ ਜਮਹੂਰੀ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਰਪੰਚ ਹਰਮੇਸ਼ ਸਿੰਘ ਕੋਟਉਮਰਾ, ਰਣਜੀਤ ਸਿੰਘ ਗੋਰਸੀਆਂ, ਦੀਵਾਨ ਸਿੰਘ ਕੋਟਉਮਰਾ ਆਦਿ ਹਾਜ਼ਰ ਸਨ।