DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨ ਜਥੇਬੰਦੀ ਦੀ ਇਕੱਤਰਤਾ

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਲੁਧਿਆਣਾ ਪੂਰਬੀ ਦੀ ਮਹੀਨਾਵਾਰ ਮੀਟਿੰਗ ਸਮਰਾਲਾ ਦਾਣਾ ਮੰਡੀ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਦੇਖ-ਰੇਖ ਵਿੱਚ ਹੋਈ, ਜਿਸ ਵਿੱਚ ਜ਼ਰੂਰੀ ਭਖਦੇ ਕਿਸਾਨੀ ਮੁਸ਼ਕਲਾਂ ਦੇ ਮਸਲੇ ਵਿਚਾਰੇ ਗਏ। ਮੀਟਿੰਗ ਵਿੱਚ ਅਵਤਾਰ...
  • fb
  • twitter
  • whatsapp
  • whatsapp
featured-img featured-img
ਬੀਕੇਯੂ (ਲੱਖੋਵਾਲ) ਦੀ ਮੀਟਿੰਗ ਦੌਰਾਨ ਕਿਸਾਨ ਆਗੂ।
Advertisement

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਲੁਧਿਆਣਾ ਪੂਰਬੀ ਦੀ ਮਹੀਨਾਵਾਰ ਮੀਟਿੰਗ ਸਮਰਾਲਾ ਦਾਣਾ ਮੰਡੀ ਮਾਰਕੀਟ ਕਮੇਟੀ ਦੇ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਦੇਖ-ਰੇਖ ਵਿੱਚ ਹੋਈ, ਜਿਸ ਵਿੱਚ ਜ਼ਰੂਰੀ ਭਖਦੇ ਕਿਸਾਨੀ ਮੁਸ਼ਕਲਾਂ ਦੇ ਮਸਲੇ ਵਿਚਾਰੇ ਗਏ। ਮੀਟਿੰਗ ਵਿੱਚ ਅਵਤਾਰ ਸਿੰਘ ਮੇਹਲੋ ਸਰਪ੍ਰਸਤ ਪੰਜਾਬ ਅਤੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਉਚੇਚੇ ਤੌਰ ’ਤੇ ਪਹੁੰਚੇ। ਅਵਤਾਰ ਸਿੰਘ ਮੇਹਲੋਂ ਅਤੇ ਹਰਿੰਦਰ ਸਿੰਘ ਲੱਖੋਵਾਲ ਨੇ ਆਪਣੇ ਸੰਬੋਧਨ ਵਿੱਚ ਲੈਂਡ ਪੂਲਿੰਗ ਪਾਲਸੀ ਨੂੰ ਲਾਗੂ ਕਰਨ ਨਾਲ ਕਿਸਾਨਾਂ ਨੂੰ ਜੋ ਨੁਕਸਾਨ ਹੋਣਾ ਉਸ ਬਾਰੇ ਜਾਗਰੂਕ ਕੀਤਾ। ਉਪਰੋਕਤ ਤੋਂ ਇਲਾਵਾ ਜਸਵੰਤ ਸਿੰਘ ਬੀਜਾ, ਹਰਪ੍ਰੀਤ ਸਿੰਘ ਮੀਤ ਪ੍ਰਧਾਨ ਅਤੇ ਮਨਜੀਤ ਸਿੰਘ ਗੜੀਤਰਖਾਣਾ, ਦਲਜੀਤ ਸਿੰਘ ਊਰਨਾ, ਬਲਜਿੰਦਰ ਸਿੰਘ ਹਰਿਓਂ ਜਨਰਲ ਸਕੱਤਰ ਸਮਰਾਲਾ, ਫ਼ੌਜੀ ਮਲਕੀਤ ਸਿੰਘ ਤੇ ਬਹਾਦਰ ਸਿੰਘ ਪਪੜੌਂਦੀ, ਕਸ਼ਮੀਰਾ ਸਿੰਘ, ਜਗਤਾਰ ਸਿੰਘ, ਸਿੰਕਦਰ ਸਿੰਘ ਮਾਦਪੁਰ, ਕਮਿਕਰ ਸਿੰਘ, ਸੁਖਦੀਪ ਸਿੰਘ ਦੀਪੀ, ਹਰਚੰਦ ਸਿੰਘ, ਜਸਵੰਤ ਸਿੰਘ, ਬਲਜਿੰਦਰ ਸਿੰਘ, ਸੁਖਦੀਪ ਸਿੰਘ ਲਾਲੀ, ਦਰਸ਼ਨ ਸਿੰਘ ਢੀਂਡਸਾ, ਬਿਅੰਤ ਸਿੰਘ ਬਲਾਕ ਪ੍ਰਧਾਨ ਖੰਨਾ, ਰਵਿੰਦਰ ਸਿੰਘ ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ, ਸਰਪੰਚ ਹਜ਼ਾਰਾ ਸਿੰਘ ਅਕਾਲਗੜ੍ਹ, ਸਰਪੰਚ ਸੁਖਦੇਵ ਸਿੰਘ, ਡਾ. ਹਰਬੰਸ ਸਿੰਘ ਰੁਪਾਲੋਂ, ਸਰਪੰਚ ਹਰਬੰਸ ਸਿੰਘ ਡੰਗੋਰਾ, ਸੁਖਦੀਪ ਸਿੰਘ ਗਿੱਲ, ਕੈਪਟਨ ਗੁਰਚਰਨ ਸਿੰਘ, ਦਲਜੀਤ ਸਿੰਘ ਨੰਬਰਦਾਰ ਮੁੱਤੋਂ, ਬਲਿਹਾਰ ਸਿੰਘ, ਘੋਲੀ ਬਾਬਾ ਦਿਵਾਲਾ, ਕੁਲਵਿੰਦਰਜੀਤ ਸਿੰਘ ਸਲੌਦੀ, ਹਰਪਾਲ ਸਿੰਘ, ਮੇਜਰ ਸਿੰਘ, ਨੰਬਰਦਾਰ ਇਕਬਾਲ ਸਿੰਘ ਬੰਬਾ ਅਤੇ ਹੋਰ ਵੱਡੀ ਗਿਣਤੀ ਵਿੱਚ ਜੁਝਾਰੂ ਵਰਕਰ ਸ਼ਾਮਲ ਹੋਏ।

Advertisement
Advertisement
×