ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਐਤੀਆਣਾ ਦੇ ਕਿਸਾਨਾਂ ਨੂੰ ਟਿਊਬਵੈੱਲ ਦਾ ਮੁਆਵਜ਼ਾ ਪੰਜ ਸਾਲਾਂ ਮਗਰੋਂ ਮਿਲਿਆ

ਸੰਤੋਖ ਗਿੱਲ ਗੁਰੂਸਰ ਸੁਧਾਰ, 22 ਮਈ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਲਈ 162 ਏਕੜ ਜ਼ਮੀਨ ਦੇਣ ਵਾਲੇ ਪਿੰਡ ਐਤੀਆਣਾ ਦੇ ਦੋ ਸਕੇ ਭਰਾਵਾਂ ਨੂੰ ਆਪਣੇ ਟਿਊਬਵੈੱਲ ਦਾ ਮੁਆਵਜ਼ਾ ਲੈਣ ਲਈ ਪੰਜ ਸਾਲ ਤੱਕ ਦਫ਼ਤਰਾਂ ਦੇ ਗੇੜੇ ਅਤੇ ਰਾਹਾਂ ਦੀ ਖ਼ਾਕ ਛਾਨਣੀ...
ਗਲਾਡਾ ਅਧਿਕਾਰੀ ਪੀੜਤ ਕਿਸਾਨਾਂ ਨੂੰ ਚੈੱਕ ਸੌਂਪਦੇ ਹੋਏ।
Advertisement
ਸੰਤੋਖ ਗਿੱਲ

ਗੁਰੂਸਰ ਸੁਧਾਰ, 22 ਮਈ

Advertisement

ਕੌਮਾਂਤਰੀ ਹਵਾਈ ਅੱਡਾ ਹਲਵਾਰਾ ਲਈ 162 ਏਕੜ ਜ਼ਮੀਨ ਦੇਣ ਵਾਲੇ ਪਿੰਡ ਐਤੀਆਣਾ ਦੇ ਦੋ ਸਕੇ ਭਰਾਵਾਂ ਨੂੰ ਆਪਣੇ ਟਿਊਬਵੈੱਲ ਦਾ ਮੁਆਵਜ਼ਾ ਲੈਣ ਲਈ ਪੰਜ ਸਾਲ ਤੱਕ ਦਫ਼ਤਰਾਂ ਦੇ ਗੇੜੇ ਅਤੇ ਰਾਹਾਂ ਦੀ ਖ਼ਾਕ ਛਾਨਣੀ ਪਈ ਹੈ। ਪਿੰਡ ਐਤੀਆਣਾ ਦੇ ਕਿਸਾਨਾਂ ਦੀ ਸੰਘਰਸ਼ ਕਮੇਟੀ ਵੱਲੋਂ ਰੋਸ ਧਰਨੇ, ਭੁੱਖ ਹੜਤਾਲਾਂ, ਪ੍ਰਦਰਸ਼ਨ ਅਤੇ ਪੁਤਲੇ ਫੂਕਣ ਦੇ ਬਾਵਜੂਦ ਦੋ ਕਿਸਾਨ ਭਰਾਵਾਂ ਦੇ ਟਿਊਬਵੈੱਲ ਦਾ ਮੁਆਵਜ਼ਾ ਅਤੇ ਪੰਚਾਇਤ ਵੱਲੋਂ ਖ਼ਰੀਦ ਕੀਤੇ ਰਾਹ ਦੀ ਮਾਲਕੀ ਪੰਚਾਇਤ ਦੇ ਨਾਂ ਤਬਦੀਲ ਕਰਨ ਦਾ ਮਾਮਲਾ ਪਿਛਲੇ ਪੰਜ ਸਾਲ ਤੋਂ ਲਟਕਿਆ ਹੋਇਆ ਸੀ। ਬੁੱਧਵਾਰ ਨੂੰ ਗਲਾਡਾ ਦੇ ਅਧਿਕਾਰੀ ਓਜਸਵੀ ਅਲੰਕਾਰ ਨੇ ਕਿਸਾਨ ਭਰਾਵਾਂ ਮਹਿੰਦਰ ਸਿੰਘ ਸਿੱਧੂ ਅਤੇ ਬਲਵਿੰਦਰ ਸਿੰਘ ਸਿੱਧੂ ਨੂੰ 2 ਲੱਖ 42 ਹਜ਼ਾਰ ਰੁਪਏ ਚੈੱਕ ਸੌਂਪ ਦਿੱਤੇ।

ਇਸ ਮੌਕੇ ਸਾਬਕਾ ਸਰਪੰਚ ਲਖਵੀਰ ਸਿੰਘ ਅਤੇ ਗੁਰਮੀਤ ਸਿੰਘ ਗਿੱਲ ਤੋਂ ਇਲਾਵਾ ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਜੀਤ ਸਿੰਘ ਸਿੱਧੂ ਅਤੇ ਨੰਬਰਦਾਰ ਰਜਿੰਦਰ ਸਿੰਘ ਵੀ ਮੌਜੂਦ ਸਨ। ਇਸ ਮੌਕੇ ਸਾਬਕਾ ਸਰਪੰਚ ਲਖਵੀਰ ਸਿੰਘ, ਗੁਰਮੀਤ ਸਿੰਘ ਅਤੇ ਸਹਿਕਾਰੀ ਸਭਾ ਦੇ ਪ੍ਰਧਾਨ ਇੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਚਾਇਤ ਵੱਲੋਂ ਖ਼ਰੀਦੇ ਗਏ ਰਸਤੇ ਦਾ ਮਾਮਲਾ ਵੀ ਗਲਾਡਾ ਅਧਿਕਾਰੀਆਂ ਨੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

 

Advertisement