ਕਿਸਾਨਾਂ ਵੱਲੋਂ ਜਰਗੜੀ ’ਚ ਲਾਮਬੰਦੀ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਜਰਗੜੀ ਵਿੱਚ ਪ੍ਰਧਾਨ ਹਾਕਮ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਵਿੱਚ ਬੁਲਾਈ ਗਈ, ਜਿਸ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਵਿਸ਼ੇਸ਼ ਸਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ...
Advertisement
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਜਰਗੜੀ ਵਿੱਚ ਪ੍ਰਧਾਨ ਹਾਕਮ ਸਿੰਘ ਜਰਗੜੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਵਿੱਚ ਬੁਲਾਈ ਗਈ, ਜਿਸ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਵਿਸ਼ੇਸ਼ ਸਮੂਲੀਅਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬਿਜਲੀ ਬਿੱਲ 2025 ਅਤੇ ਸੀਡ ਬਿੱਲ ਲੈ ਕੇ ਸਰਕਾਰ ਆ ਰਹੀ ਹੈ ਉਸ ਦਾ ਵਿਰੋਧ ਬਿਲ ਵਾਲੀਆਂ ਕਾਪੀਆਂ 8 ਦਸੰਬਰ ਨੂੰ ਬਿਜਲੀ ਬੋਰਡ ਦੇ ਸਬ ਡਿਵੀਜ਼ਨਾਂ ਦੇ ਅੱਗੇ ਧਰਨਾ ਦੇ ਕੇ ਸਾੜੀਆਂ ਜਾਣਗੀਆਂ, ਕਿਉਂਕਿ ਬਿਜਲੀ ਬਿੱਲ 2025 ਨਾਲ ਮਿਲਦੀਆਂ 300 ਯੂਨਿਟਾਂ ਖਤਮ ਹੋ ਜਾਣਗੀਆ। ਸੁਦਾਗਰ ਸਿੰਘ ਘੁਡਾਣੀ ਨੇ ਸਾਰਿਆਂ ਨੂੰ ਧਰਨੇ ਵਿੱਚ ਪਹੁੰਚਣ ਦੀ ਜ਼ੋਰਦਾਰ ਅਪੀਲ ਕੀਤੀ ਗਈ ਹੈ। ਇਸ ਮੌਕੇ ਮੀਟਿੰਗ ਵਿੱਚ ਅਵਤਾਰ ਸਿੰਘ ਤਾਰੀ, ਦਰਸ਼ਨ ਸਿੰਘ, ਕੇਵਲ ਸਿੰਘ, ਜਗਤਾਰ ਸਿੰਘ, ਭਰਭੂਰ ਸਿੰਘ, ਅਜਮੇਰ ਸਿੰਘ, ਨਛੱਤਰ ਸਿੰਘ ਜਰਗੜੀ ਤੇ ਹੋਰ ਵੀ ਕਿਸਾਨ ਸ਼ਾਮਲ ਸਨ।
Advertisement
Advertisement
Advertisement
×

