ਅਖਾੜਾ ਮੋਰਚੇ ’ਚ ਮਨਾਈ ਜਾਵੇਗੀ ਕਿਸਾਨ ਆਗੂ ਦੀ ਬਰਸੀ
ਨਿੱਜੀ ਪੱਤਰ ਪ੍ਰੇਰਕ ਜਗਰਾਉਂ, 10 ਜੁਲਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਮਰਹੂਮ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ ਪੰਦਰਵੀਂ ਬਰਸੀ ਤੇ ਯਾਦਗਾਰੀ ਸਮਾਗਮ ਪਿੰਡ ਅਖਾੜਾ ਵਿੱਚ ਚੱਲ ਰਹੇ ਗੈਸ ਫੈਕਟਰੀ ਵਿਰੋਧੀ ਮੋਰਚੇ ਵਿੱਚ ਮਨਾਈ ਜਾਵੇਗੀ। ਇਹ ਸਮਾਗਮ 13 ਜੁਲਾਈ ਨੂੰ...
Advertisement
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 10 ਜੁਲਾਈ
Advertisement
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਮਰਹੂਮ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ ਪੰਦਰਵੀਂ ਬਰਸੀ ਤੇ ਯਾਦਗਾਰੀ ਸਮਾਗਮ ਪਿੰਡ ਅਖਾੜਾ ਵਿੱਚ ਚੱਲ ਰਹੇ ਗੈਸ ਫੈਕਟਰੀ ਵਿਰੋਧੀ ਮੋਰਚੇ ਵਿੱਚ ਮਨਾਈ ਜਾਵੇਗੀ। ਇਹ ਸਮਾਗਮ 13 ਜੁਲਾਈ ਨੂੰ ਹੋਵੇਗਾ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਇਕਾਈ ਪ੍ਰਧਾਨ ਗੁਰਤੇਜ ਸਿੰਘ ਅਖਾੜਾ ਨੇ ਦੱਸਿਆ ਕਿ ਬਲਕਾਰ ਸਿੰਘ ਡਕੌਂਦਾ ਦੀ ਕਿਸਾਨ ਸੰਘਰਸ਼ ਵਿੱਚ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਯੋਧੇ ਕਿਸਾਨ ਆਗੂ ਦੇ ਜੀਵਨ ਸੰਗਰਾਮ ਤੋਂ ਪ੍ਰੇਰਨਾ ਲੈ ਕੇ ਸੰਘਰਸ਼ ਨੂੰ ਤੇਜ਼ ਕਰਨ ਦਾ ਅਹਿਦ ਲੈਣਾ ਹੀ ਕਿਸਾਨ ਆਗੂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਸੰਘਰਸ਼ ਮੋਰਚੇ ਦੇ ਇਸ ਸਮਾਗਮ ਵਿੱਚ ਸੂਬਾਈ ਕਿਸਾਨ ਆਗੂ ਮੌਜੂਦਾ ਹਾਲਾਤਾਂ 'ਤੇ ਚਰਚਾ ਕਰਨਗੇ। ਰਸੂਲਪੁਰ ਦਾ ਕਵੀਸ਼ਰੀ ਜਥਾ ਇਨਕਲਾਬੀ ਚੇਤਨਾ ਸੰਚਾਰ ਕਰੇਗਾ।
Advertisement