DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੁੜਕਾ ਵਿੱਚ ਫੈਕਟਰੀ ਦਾ ਸ਼ੈੱਡ ਡਿੱਗਿਆ; ਮਜ਼ਦੂਰ ਹਲਾਕ

ਮਹੇਸ਼ ਸ਼ਰਮਾ ਮੰਡੀ ਅਹਿਮਦਗੜ੍ਹ, 5 ਜੁਲਾਈ ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੀ ਰੁੜਕਾ-ਗੁਰਮ ਲਿੰਕ ਸੜਕ ’ਤੇ ਸਥਿਤ ਪੂਜਾ ਇੰਡਸਟਰੀਜ਼ ਦੇ ਨਾਂ ਹੇਠ ਚੱਲਦੀ ਢਲਾਈ ਫੈਕਟਰੀ ਦਾ ਮੁੱਖ ਸ਼ੈੱਡ ਦੇ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ...
  • fb
  • twitter
  • whatsapp
  • whatsapp
featured-img featured-img
ਢਲਾਈ ਫੈਕਟਰੀ ਦਾ ਡਿੱਗਿਆ ਹੋਇਆ ਸ਼ੈੱਡ।
Advertisement

ਮਹੇਸ਼ ਸ਼ਰਮਾ

ਮੰਡੀ ਅਹਿਮਦਗੜ੍ਹ, 5 ਜੁਲਾਈ

Advertisement

ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੀ ਰੁੜਕਾ-ਗੁਰਮ ਲਿੰਕ ਸੜਕ ’ਤੇ ਸਥਿਤ ਪੂਜਾ ਇੰਡਸਟਰੀਜ਼ ਦੇ ਨਾਂ ਹੇਠ ਚੱਲਦੀ ਢਲਾਈ ਫੈਕਟਰੀ ਦਾ ਮੁੱਖ ਸ਼ੈੱਡ ਦੇ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਸੁਰਿੰਦਰ ਕੁਮਾਰ (20) ਵਜੋਂ ਹੋਈ ਹੈ ਜਦਕਿ ਜ਼ਖਮੀ ਅਸ਼ੀਸ਼ ਕੁਮਾਰ, ਪ੍ਰਵੀਨ ਕੁਮਾਰ ਤੇ ਅਜੈ ਕੁਮਾਰ ਨੂੰ ਡੇਹਲੋਂ ਤੇ ਲੁਧਿਆਣਾ ਦੇ ਹਸਪਤਾਲਾਂ ਵਿਖੇ ਦਾਖਲ ਕਰਵਾਇਆ ਗਿਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦਿਨ ਵੇਲੇ ਆਏ ਤੇਜ਼ ਮੀਂਹ ਅਤੇ ਹਵਾਵਾਂ ਕਾਰਨ ਉਕਤ ਫੈਕਟਰੀ ਦਾ ਸ਼ੈੱਡ ਅਤੇ ਕੰਧ ਡਿੱਗ ਪਏ ਜਿਸ ਨਾਲ ਇਮਾਰਤ ਤੇ ਮਸ਼ਿਨਰੀ ਦੇ ਨੁਕਸਾਨ ਦੇ ਨਾਲ ਨਾਲ ਸ਼ੈੱਡ ਹੇਠਾਂ ਕੰਮ ਕਰਨ ਵਾਲੇ ਵਰਕਰ ਵੀ ਇਸ ਦੀ ਲਪੇਟ ਵਿੱਚ ਆ ਗਏ ਅਤੇ ਕਈਆਂ ਨੇ ਭੱਜ ਕੇ ਜਾਨ ਬਚਾਈ । ਸੁਪਰਵਾਈਜਰ ਵਜੋਂ ਕੰਮ ਕਰਨ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੂੰ ਜਦੋਂ ਪੁੱਛਿਆ ਗਿਆ ਤਾਂ ਉਹ ਮਾਲਕਾਂ ਜਾਂ ਸੀਨੀਅਰ ਅਹੁਦੇਦਾਰਾਂ ਬਾਰੇ ਕੋਈ ਜਾਣਕਾਰੀ ਨਾ ਦੇ ਸਕਿਆ ਅਤੇ ਉਸ ਨੇ ਦੱਸਿਆ ਕਿ ਘਟਣਾ ਵਿੱਚ ਜਖ਼ਮੀ ਹੋਏ ਵਰਕਰਾਂ ਨੂੰ ਪਿੰਡ ਰੁੜਕਾ ਦੇ ਵਸਨੀਕਾਂ ਨੇ ਹਸਪਤਾਲਾਂ ਵਿਖੇ ਪਹੁੰਚਾਇਆ ਸੀ ਜਿਨ੍ਹਾਂ ਵਿੱਚੋਂ ਸੁਰਿੰਦਰ ਕੁਮਾਰ ਦੀ ਮੌਤ ਹੋ ਗਈ ਹੈ ਅਤੇ ਅਸ਼ੀਸ਼ ਕੁਮਾਰ ਨੂੰ ਲੁਧਿਆਣਾ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ। ਐੱਸਐੱਚਓ ਡੇਹਲੋਂ ਪਰਮਦੀਪ ਸਿੰਘ ਨੇ ਹਾਦਸੇ ਇੱਕ ਵਰਕਰ ਦੀ ਮੌਤ ਅਤੇ ਤਿੰਨ ਵਰਕਰਾਂ ਦੇ ਜਖ਼ਮੀ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਮਗਰੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
×