DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀਏਯੂ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਵੱਲੋਂ ਪ੍ਰਦਰਸ਼ਨੀ

ਪੀਏਯੂ ਦੇ ਮਾਈਕਰੋਬਾਇਓਲੋਜੀ ਵਿਗਿਆਨ ਵਿਭਾਗ ਨੇ ਹਾਲ ਹੀ ਵਿੱਚ ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿੱਚ ਕਰਵਾਏ ਹਰਬਲ ਗਾਰਡਨ ਅਧਿਆਪਕ ਵਰਕਸ਼ਾਪ ਵਿੱਚ ਬਾਇਓਐਨਜ਼ਾਈਮ, ਜੀਵਾਣੂੰ ਖਾਦਾਂ, ਪਾਣੀ ਪਰਖ ਕਿੱਟਾਂ ਅਤੇ ਖੁੰਬਾਂ ਦੀ ਕਾਸ਼ਤ ਬਾਰੇ ਇੱਕ ਪ੍ਰਦਰਸ਼ਨੀ ਲਗਾਈ। ਇਸ ਵਰਕਸ਼ਾਪ ਵਿੱਚ ਕੁੱਲ 925...
  • fb
  • twitter
  • whatsapp
  • whatsapp
featured-img featured-img
ਪੀਏਯੂ ਦੇ ਮਾਈਕਰੋਬਾਇਓਲੋਜੀ ਵਿਗਿਆਨ ਵਿਭਾਗ ਵੱਲੋਂ ਲਾਈ ਪ੍ਰਦਰਸ਼ਨੀ। ਫੋਟੋ: ਬਸਰਾ
Advertisement

ਪੀਏਯੂ ਦੇ ਮਾਈਕਰੋਬਾਇਓਲੋਜੀ ਵਿਗਿਆਨ ਵਿਭਾਗ ਨੇ ਹਾਲ ਹੀ ਵਿੱਚ ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿੱਚ ਕਰਵਾਏ ਹਰਬਲ ਗਾਰਡਨ ਅਧਿਆਪਕ ਵਰਕਸ਼ਾਪ ਵਿੱਚ ਬਾਇਓਐਨਜ਼ਾਈਮ, ਜੀਵਾਣੂੰ ਖਾਦਾਂ, ਪਾਣੀ ਪਰਖ ਕਿੱਟਾਂ ਅਤੇ ਖੁੰਬਾਂ ਦੀ ਕਾਸ਼ਤ ਬਾਰੇ ਇੱਕ ਪ੍ਰਦਰਸ਼ਨੀ ਲਗਾਈ। ਇਸ ਵਰਕਸ਼ਾਪ ਵਿੱਚ ਕੁੱਲ 925 ਭਾਗੀਦਾਰਾਂ ਨੇ ਹਿੱਸਾ ਲਿਆ। ਵਿਗਿਆਨ ਵਿਭਾਗ ਦੀ ਮੁਖੀ ਡਾ. ਉਰਮਿਲਾ ਗੁਪਤਾ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਨਾਲ ਇਸ ਵਰਕਸ਼ਾਪ ਵਿੱਚ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਪੀਏਯੂ ਵੱਲੋਂ ਵਿਕਸਤ ਬਾਇਓਐਨਜ਼ਾਈਮ, ਬਾਇਓਫਰਟੀਲਾਈਜ਼ਰ, ਵਾਟਰ ਟੈਸਟਿੰਗ ਕਿੱਟਾਂ ਅਤੇ ਸਾਲ ਭਰ ਮਸ਼ਰੂਮ ਦੀ ਕਾਸ਼ਤ ਤਕਨਾਲੋਜੀ ਦੇ ਫਾਇਦਿਆਂ ਬਾਰੇ ਜਾਣੂ ਕਰਵਾਇਆ।

Advertisement
Advertisement
×