DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਆਈਐੱਮਟੀ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ

ਖੇਤਰੀ ਪ੍ਰਤੀਨਿਧ ਲੁਧਿਆਣਾ, 11 ਜੁਲਾਈ ਖਾਲਸਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਤਕਨਾਲੋਜੀ ਫਾਰ ਵਿਮੈੱਨ ਦੀਆਂ ਵਿਦਿਆਰਥਣਾਂ ਨੇ ਆਈਕੇਜੀ ਪੀਟੀਯੂ ਵੱਲੋਂ ਐੱਮਬੀਏ, ਬੀਬੀਏ ਅਤੇ ਐੱਮਸੀਏ ਦੇ ਨਤੀਜਿਆਂ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ ਹਨ। ਵਿਦਿਆਰਥਣ ਕਨਿਸ਼ਕਾ ਨੇ ਬੀਬੀਏ ਛੇਵਾਂ ਸਮੈਸਟਰ ਵਿੱਚੋਂ 9.52 ਐੱਸਜੀਪੀਏ...
  • fb
  • twitter
  • whatsapp
  • whatsapp
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 11 ਜੁਲਾਈ

Advertisement

ਖਾਲਸਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਤਕਨਾਲੋਜੀ ਫਾਰ ਵਿਮੈੱਨ ਦੀਆਂ ਵਿਦਿਆਰਥਣਾਂ ਨੇ ਆਈਕੇਜੀ ਪੀਟੀਯੂ ਵੱਲੋਂ ਐੱਮਬੀਏ, ਬੀਬੀਏ ਅਤੇ ਐੱਮਸੀਏ ਦੇ ਨਤੀਜਿਆਂ ਵਿੱਚ ਚੰਗੇ ਅੰਕ ਪ੍ਰਾਪਤ ਕੀਤੇ ਹਨ। ਵਿਦਿਆਰਥਣ ਕਨਿਸ਼ਕਾ ਨੇ ਬੀਬੀਏ ਛੇਵਾਂ ਸਮੈਸਟਰ ਵਿੱਚੋਂ 9.52 ਐੱਸਜੀਪੀਏ ਨਾਲ ਕਾਲਜ ਵਿੱਚੋਂ ਪਹਿਲਾ, ਕੀਰਤੀ ਵਾਸਨ ਅਤੇ ਤਾਨਿਆ ਨੇ ਸਾਂਝੇ ਤੌਰ ’ਤੇ 9.04 ਐੱਸਜੀਪੀਏ ਨਾਲ ਕਾਲਜ ਵਿੱਚੋਂ ਦੂਜਾ ਜਦਕਿ ਹਰਮਨਦੀਪ ਕੌਰ ਅਤੇ ਮੇਵਿਸ਼ ਨੇ 8.8 ਐੱਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੀ.ਕਾਮ ਛੇਵਾਂ ਸਮੈਸਟਰ ਵਿੱਚੋਂ ਨੇਹਾ ਯਾਦਵ ਨੇ 9.04 ਐੱਸਜੀਪੀਏ ਨਾਲ ਕਾਲਜ ਵਿੱਚੋਂ ਪਹਿਲਾ, ਸਿਮਰਨਜੀਤ ਕੌਰ ਨੇ 8.8 ਐੱਸਜੀਪੀਏ ਨਾਲ ਦੂਜਾ ਜਦਕਿ ਸ਼ਿਵਾਨੀ ਨੇ 8.56 ਐੱਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਐੱਮਬੀਏ ਚੌਥਾ ਸਮੈਸਟਰ ’ਚੋਂ ਆਇਸ਼ਾ ਖਾਤੂਨ ਨੇ 9.46 ਐੱਸਜੀਪੀਏ ਨਾਲ ਕਾਲਜ ਵਿੱਚੋਂ ਪਹਿਲਾ, ਅਦਿਤੀ ਨੇ 9.31 ਐੱਸਜੀਪੀਏ ਨਾਲ ਦੂਜਾ ਤੇ ਦਮਨਪ੍ਰੀਤ ਕੌਰ ਅਤੇ ਹਰਸ਼ਿਤਾ ਸੁਨੇਜਾ ਨੇ 9.15 ਐੱਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

ਐੱਮਸੀਏ ਚੌਥਾ ਸਮੈਸਟਰ ਵਿੱਚੋਂ ਚਾਰੂ ਗੋਇਲ ਨੇ 9.3 ਐੱਸਜੀਪੀਏ ਨਾਲ ਕਾਲਜ ਵਿੱਚੋਂ ਪਹਿਲਾ, ਨਿਤਿਕਾ ਸ਼ਰਮਾ ਨੇ 9.26 ਐੱਸਜੀਪੀਏ ਨਾਲ ਦੂਜਾ, ਇਸ਼ੀਕਾ ਅਤੇ ਸਿਮਰਨ ਨੇ 9.13 ਐੱਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਬੀਸੀਏ ਛੇਵਾਂ ਸਮੈਸਟਰ ਵਿੱਚੋਂ ਲੀਸ਼ਾ ਅਤੇ ਰੂਬੀ ਨੇ 9.4 ਐੱਸਜੀਪੀਏ ਨਾਲ ਕਾਲਜ ਵਿੱਚੋਂ ਪਹਿਲਾ, ਪਲਕ ਗੁਪਤਾ ਨੇ 9.28 ਐੱਸਜੀਪੀਏ ਨਾਲ ਦੂਜਾ ਜਦਕਿ ਜਸਪ੍ਰੀਤ ਕੌਰ ਨੇ 9.12 ਐੱਸਜੀਪੀਏ ਨਾਲ ਕਾਲਜ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਡਾਇਰੈਕਟਰ ਡਾ. ਹਰਪ੍ਰੀਤ ਕੌਰ ਨੇ ਸਾਰੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ।

ਗੁਰੂ ਨਾਨਕ ਕਾਲਜ ਦਾ ਨਤੀਜਾ ਸ਼ਾਨਦਾਰ

ਦੋਰਾਹਾ (ਪੱਤਰ ਪ੍ਰੇਰਕ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀਏ ਸਮੈਸਟਰ ਛੇਵਾਂ ਦੇ ਨਤੀਜਿਆਂ ਵਿੱਚ ਗੁਰੂ ਨਾਨਕ ਨੈਸ਼ਨਲ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਪ੍ਰਿੰਸੀਪਲ ਡਾ. ਨਿਰਲੇਪ ਕੌਰ ਨੇ ਦੱਸਿਆ ਕਿ ਵਿਦਿਆਰਥਣ ਸੁਮਨ ਕੌਰ ਨੇ 83.6 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ, ਹਰਸਿਮਰਨ ਕੌਰ ਨੇ 76.9 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਹਰਵਿੰਦਰ ਕੌਰ ਤੇ ਬ੍ਰਿਜ ਭੂਸ਼ਣ ਨੇ 73.2 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਵਿਦਿਆਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕਾਲਜ ਸਟਾਫ਼ ਨੂੰ ਵਧਾਈ ਦਿੱਤੀ।

Advertisement
×