ਸਾਬਕਾ ਸੈਨਿਕਾਂ ਵੱਲੋਂ ਦਿੱਲੀ ’ਚ ਰੋਸ ਪ੍ਰਦਰਸ਼ਨ ਅੱਜ
ਕੈਪਟਨ ਮੇਹਰ ਸਿੰਘ ਇਕੋਲਾਹਾ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਦਾ ਜੱਥਾ ਅੱਜ 23 ਜੁਲਾਈ ਨੂੰ ਨਵੀਂ ਦਿੱਲੀ ਜੰਤਰ ਮੰਤਰ ’ਤੇ ਆਪਣੀਆਂ ਹੱਕੀਂ ਮੰਗਾਂ ਜਿਵੇਂ ਕਿ ਇਕ ਰੈਂਕ ਇਕ ਪੈਨਸ਼ਨ, ਡਿਸਅਬਿਲਿਟੀ ਪੈਨਸ਼ਨ, ਵਿਧਵਾ ਪੈਨਸ਼ਨ ਰੋਸ ਪ੍ਰਦਰਸ਼ਨ ਕਰਨਗੇ। ਸ੍ਰੀ ਮੋਦੀ ਨੇ ਹਰਿਆਣੇ...
Advertisement
ਕੈਪਟਨ ਮੇਹਰ ਸਿੰਘ ਇਕੋਲਾਹਾ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਦਾ ਜੱਥਾ ਅੱਜ 23 ਜੁਲਾਈ ਨੂੰ ਨਵੀਂ ਦਿੱਲੀ ਜੰਤਰ ਮੰਤਰ ’ਤੇ ਆਪਣੀਆਂ ਹੱਕੀਂ ਮੰਗਾਂ ਜਿਵੇਂ ਕਿ ਇਕ ਰੈਂਕ ਇਕ ਪੈਨਸ਼ਨ, ਡਿਸਅਬਿਲਿਟੀ ਪੈਨਸ਼ਨ, ਵਿਧਵਾ ਪੈਨਸ਼ਨ ਰੋਸ ਪ੍ਰਦਰਸ਼ਨ ਕਰਨਗੇ। ਸ੍ਰੀ ਮੋਦੀ ਨੇ ਹਰਿਆਣੇ ਦੇ ਰਿਵਾੜੀ ਜ਼ਿਲ੍ਹੇ ਵਿੱਚ 13 ਸਤਬੰਰ 2013 ਨੂੰ ਵੱਡੀ ਰੈਲੀ ਕਰਕੇ ਸਾਬਕਾ ਸੈਨਿਕਾਂ ਨਾਲ ਪ੍ਰਧਾਨ ਮੰਤਰੀ ਬਣਨ ਉਪਰੰਤ ਪਹਿਲ ਦੇ ਅਧਾਰ ’ਤੇ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਤੱਕ ਇਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਸੈਨਿਕਾਂ ਦੇ ਜੱਥੇ ਵੱਲੋਂ ਸੰਸਦ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਮੌਕੇ ਸੂਬੇਦਾਰ ਮੇਵਾ ਸਿੰਘ, ਬਹਾਦਰ ਸਿੰਘ, ਜਗਰੂਪ ਸਿੰਘ ਆਦਿ ਹਾਜ਼ਰ ਸਨ।
Advertisement
Advertisement