ਬਾਬਾ ਕੁੰਦਨ ਸਿੰਘ ਭਲਾਈ ਟਰੱਸਟ ਵੱਲੋਂ ਸਮਾਗਮ
ਬਾਬਾ ਕੁੰਦਨ ਸਿੰਘ ਭਲਾਈ ਟਰਸਟ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਚੁਪਹਿਰਾ ਜਪ-ਤਪ ਸਮਾਗਮ ਕਰਾਇਆ ਗਿਆ। ਬਾਬਾ ਕੁੰਦਨ ਸਿੰਘ ਭਲਾਈ ਟਰਸਟ ਦੀ ਮੁਖੀ ਮਾਤਾ ਵਿਪਨਪ੍ਰੀਤ...
Advertisement
ਬਾਬਾ ਕੁੰਦਨ ਸਿੰਘ ਭਲਾਈ ਟਰਸਟ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਚੁਪਹਿਰਾ ਜਪ-ਤਪ ਸਮਾਗਮ ਕਰਾਇਆ ਗਿਆ। ਬਾਬਾ ਕੁੰਦਨ ਸਿੰਘ ਭਲਾਈ ਟਰਸਟ ਦੀ ਮੁਖੀ ਮਾਤਾ ਵਿਪਨਪ੍ਰੀਤ ਕੌਰ ਦੀ ਦੇਖ-ਰੇਖ ਹੇਠ ਸਮਾਗਮ ਦੌਰਾਨ ਟਰਸਟ ਦੀਆਂ ਬੀਬੀਆਂ ਨੇ ਪਾਠ ਕੀਤੇ। ਉਪਰੰਤ ਬੀਬੀ ਮਗਨਦੀਪ ਕੌਰ ਦੇ ਜਥੇ ਨੇ ਕੀਰਤਨ ਕੀਤਾ ਗਿਆ। ਇਸ ਮੌਕੇ ਬੀਬੀ ਸੁਰਿੰਦਰ ਕੌਰ, ਬੀਬੀ ਅਮਰਜੀਤ ਕੌਰ ਖਰਾਣਾ, ਬੀਬੀ ਨਵਦੀਪ ਕੌਰ, ਬਿੰਦਰ ਕੌਰ ਅਤੇ ਹੋਰ ਸੰਗਤ ਨੇ ਹਾਜ਼ਰੀਆਂ ਭਰੀਆਂ। ਭਾਈ ਗੁਰਪ੍ਰੀਤ ਸਿੰਘ ਧਰਮਪੁਰਾ ਦੀ ਅਗਵਾਈ ਹੇਠ ਧਰਮਪੁਰਾ ਮੁਹੱਲੇ ਤੋਂ 101 ਬੀਬੀਆਂ ਦਾ ਜਥਾ ਪੁੱਜਾ। ਇਸ ਮੌਕੇ ਗਿਆਨੀ ਹਰਦੀਪ ਸਿੰਘ ਨੇ ਸੰਗਤਾ ਦਾ ਧੰਨਵਾਦ ਕਰਦਿਆਂ ਟਰੱਸਟ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਵਰਨਣ ਕੀਤਾ ਜਦਕਿ ਫ਼ਤਿਹ ਟੀਵੀ ਵੱਲੋਂ ਰਾਜਵੰਤ ਸਿੰਘ ਵੋਹਰਾ ਨੇ ਮਾਤਾ ਵਿਪਨਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
Advertisement
Advertisement
×