ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਸਮਾਗਮ
ਬਾਬਾ ਬੰਦਾ ਸਿੰਘ ਬਹਾਦਰ ਕੌਮਾਂਤਰੀ ਫਾਊਂਡੇਸ਼ਨ ਵੱਲੋਂ ਅੱਜ ‘ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗ੍ਰੰਥ ਸਾਹਿਬ’ ਸਰਬ ਸਾਂਝੀ ਗੁਰਬਾਣੀ ਪੁਸਤਕ ਰਿਲੀਜ਼ ਕੀਤੀ ਗਈ। ਗੁਰਦੁਆਰਾ ਗੁਰੂ ਸਿੰਘ ਸਭਾ ਸਰਾਭਾ ਨਗਰ ਵਿੱਚ ਹੋਏ ਸਮਾਗਮ ਦੌਰਾਨ ਗੁਰਬਾਣੀ ਕੀਰਤਨ ਅਤੇ ਅਰਦਾਸ ਉਪਰੰਤ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਪੁਸਤਕ ਦੀ ਪਹਿਲੀ ਕਾਪੀ ਗੁਰੂ ਗ੍ਰੰਥ ਸਾਹਿਬ ਨੂੰ ਭੇਟ ਕੀਤੀ।
ਇਸ ਮਗਰੋਂ ਸਿੱਖ ਵਿਦਵਾਨ ਅਨੁਰਾਗ ਸਿੰਘ, ਡਾ. ਦਲਜੀਤ ਸਿੰਘ ਉੱਤਲ, ਜਸਪਾਲ ਸਿੰਘ ਠੁਕਰਾਲ ਪ੍ਰਧਾਨ, ਐੱਸਐੱਸ ਖੁਰਾਣਾ, ਡਾ. ਜਗਤਾਰ ਸਿੰਘ ਧੀਮਾਨ, ਮਲਕੀਤ ਸਿੰਘ ਦਾਖਾ, ਇਕਬਾਲ ਸਿੰਘ ਗਿੱਲ ਰਿਟਾ. ਆਈ.ਪੀ.ਐੱਸ, ਜਸਵੰਤ ਸਿੰਘ ਛਾਪਾ, ਗੁਰਦੇਵ ਸਿੰਘ ਲਾਪਰਾਂ, ਟੋਨੀ ਬਾਵਾ, ਟੀਪੀਐੱਸ ਸੰਧੂ, ਸਮਾਜਸੇਵੀ ਰਾਕੇਸ਼ ਕਪੂਰ ਤੇ ਬੀਬੀ ਦੀਪ ਲੁਧਿਆਣਵੀ ਨੇ ਪੁਸਤਕ ਰਿਲੀਜ਼ ਕੀਤੀ।
ਇਸ ਸਮੇਂ ਅਨੁਰਾਗ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਅਤੇ 4 ਗੁਰਸਿੱਖਾਂ ਦੀ ਬਾਣੀ ਅਤੇ ਆਰਐਮ ਸਿੰਘ ਪ੍ਰਸਿੱਧ ਫੋਟੋ ਕਲਾ ਆਰਟਿਸਟ ਵੱਲੋਂ ਬਣਾਏ ਗਏ ਚਿੱਤਰਾਂ ਸਮੇਤ ਸੁਸ਼ੋਭਿਤ ਹਨ। ਇਸ ਸਮੇਂ ਮੇਘ ਸਿੰਘ ਕਲਕੱਤਾ, ਨਵੀ ਮਾਣਕ, ਸੁਰਿੰਦਰ ਭਲਵਾਨ, ਅਰਜਨ ਬਾਵਾ, ਹੈਰੀ ਚੱਢਾ, ਜਸਵੰਤ ਸਿੰਘ ਮੱਕੜ, ਅੰਮ੍ਰਿਤਪਾਲ ਸਿੰਘ ਸ਼ੰਕਰ ਵੀ ਹਾਜ਼ਰ ਸਨ।