ਸੁਰਜੀਤ ਰਾਮਪੁਰੀ ਦੇ ਜੀਵਨ ਤੇ ਰਚਨਾ ’ਤੇ ਸਮਾਗਮ 5 ਨੂੰ
ਭਾਰਤੀ ਸਾਹਿਤ ਅਕਾਡਮੀ ਦਿੱਲੀ ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਹਿਯੋਗ ਨਾਲ ਸੁਰਜੀਤ ਰਾਮਪੁਰੀ ਦੇ ਜੀਵਨ ਅਤੇ ਰਚਨਾ ਸਬੰਧੀ ਇਕ ਯਾਦਗਾਰੀ ਸਾਹਿਤਕ ਸਮਾਗਮ ਨੇੜਲੇ ਪਿੰਡ ਰਾਮਪੁਰ ਦੀ ਲਾਇਬ੍ਰੇਰੀ ਵਿੱਚ 5 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਬੂਟਾ ਸਿੰਘ ਚੌਹਾਨ ਅਤੇ...
Advertisement
ਭਾਰਤੀ ਸਾਹਿਤ ਅਕਾਡਮੀ ਦਿੱਲੀ ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਸਹਿਯੋਗ ਨਾਲ ਸੁਰਜੀਤ ਰਾਮਪੁਰੀ ਦੇ ਜੀਵਨ ਅਤੇ ਰਚਨਾ ਸਬੰਧੀ ਇਕ ਯਾਦਗਾਰੀ ਸਾਹਿਤਕ ਸਮਾਗਮ ਨੇੜਲੇ ਪਿੰਡ ਰਾਮਪੁਰ ਦੀ ਲਾਇਬ੍ਰੇਰੀ ਵਿੱਚ 5 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਬੂਟਾ ਸਿੰਘ ਚੌਹਾਨ ਅਤੇ ਅਮਰਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਸੁਰਜੀਤ ਰਾਮਪੁਰੀ ਦੀ ਗੀਤ ਕਲਾ ਬਾਰੇ ਉਹ ਤੱਥ ਲੋਕਾਂ ਸਾਹਮਣੇ ਲਿਆਉਣਾ ਹੈ ਜੋ ਅਜੇ ਤੱਕ ਛਿਪੇ ਹੋਏ ਹਨ। ਇਸ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਜਿਸ ਦੀ ਪ੍ਰਧਾਨਗੀ ਕਹਾਣੀਕਾਰ ਡਾ. ਬਲਜਿੰਦਰ ਨਸਰਾਲੀ ਕਰਨਗੇ। ਸੁਰਜੀਤ ਰਾਮਪੁਰੀ ਦੀ ਗੀਤ ਕਲਾ ਬਾਰੇ ਪਰਚਾ ਡਾ.ਗੁਰਜੰਟ ਸਿੰਘ ਪੜ੍ਹਨਗੇ ਤੇ ਪ੍ਰੋ. ਸ਼ਮਸ਼ਾਦ ਅਲੀ ਉਨ੍ਹਾਂ ਦੇ ਜੀਵਨ ’ਤੇ ਚਾਨਣਾ ਪਾਉਣਗੇ। ਉਨ੍ਹਾਂ ਵੱਖ ਵੱਖ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸਿਕੰਦਰ ਰਾਮਪੁਰੀ, ਪ੍ਰਭਜੋਤ ਸਿੰਘ, ਤਰਨ ਰਾਮਪੁਰ ਹਾਜ਼ਰ ਸਨ।
Advertisement
Advertisement
×