ਗਾਰਡਨ ਵੈਲੀ ਸਕੂਲ ’ਚ ਸਮਾਗਮ
ਇਥੋਂ ਦੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਵਿੱਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੀਆਂ ਬੱਚੀਆਂ ਨੇ ਰਵਾਇਤੀ ਪੁਸ਼ਾਕਾਂ ਪਾ ਕੇ ਪੇਸ਼ਕਾਰੀਆਂ ਦਿੱਤੀਆਂ। ਇਸ ਮਗਰੋਂ ਤੀਜ ਦੀ ਥੀਮ ’ਤੇ ਸਜਾਏ ਗਏ ਸਟਾਲ, ਝੂਲੇ, ਮਹਿੰਦੀ ਲਗਾਉਣ ਦੇ ਮੁਕਾਬਲੇ ਤੇ ਲੋਕ-ਨਾਚਾਂ...
Advertisement
ਇਥੋਂ ਦੇ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਵਿੱਚ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੀਆਂ ਬੱਚੀਆਂ ਨੇ ਰਵਾਇਤੀ ਪੁਸ਼ਾਕਾਂ ਪਾ ਕੇ ਪੇਸ਼ਕਾਰੀਆਂ ਦਿੱਤੀਆਂ। ਇਸ ਮਗਰੋਂ ਤੀਜ ਦੀ ਥੀਮ ’ਤੇ ਸਜਾਏ ਗਏ ਸਟਾਲ, ਝੂਲੇ, ਮਹਿੰਦੀ ਲਗਾਉਣ ਦੇ ਮੁਕਾਬਲੇ ਤੇ ਲੋਕ-ਨਾਚਾਂ ਨੇ ਸਮਾਂ ਰੌਣਕਮਈ ਬਣਾਇਆ। ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਨੇ ਵੀ ਪੂਰੇ ਜੋਸ਼ ਨਾਲ ਹਿੱਸਾ ਲਿਆ। ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਬੱਚਿਆਂ ਨੂੰ ਪੰਜਾਬੀ ਵਿਰਾਸਤ ਬਾਰੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਅਜਿਹੇ ਤਿਉਹਾਰ ਬੱਚਿਆਂ ਵਿਚ ਆਪਣੀ ਮੂਲ ਸਭਿਆਚਾਰ ਪ੍ਰਤੀ ਪਿਆਰ ਤੇ ਮਾਣ ਪੈਦਾ ਕਰਦੇ ਹਨ। ਇਹ ਤਿਉਹਾਰ ਨਵੀਂ ਪੀੜ੍ਹੀ ਨੂੰ ਪੰਜਾਬੀ ਸਭਿਆਚਾਰ ਅਤੇ ਰੀਤੀ-ਰਿਵਾਜਾਂ ਨਾਲ ਜੋੜਨ ਦੇ ਮਕਸਦ ਨਾਲ ਮਨਾਇਆ ਗਿਆ।
Advertisement
Advertisement