DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਹਾਣੀਕਾਰ ਸੁਖਜੀਤ ਨੂੰ ਸਮਰਪਿਤ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ

ਵੱਖ-ਵੱਖ ਯੂਰਪੀ ਦੇਸ਼ਾਂ ਦੇ ਸਾਹਿਤਕਾਰਾਂ ਨੇ ਹਿੱਸਾ ਲਿਆ

  • fb
  • twitter
  • whatsapp
  • whatsapp
featured-img featured-img
ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਕਰਵਾਏ ਸਮਾਗਮ ਵਿੱਚ ਸ਼ਾਮਲ ਪਤਵੰਤੇ।
Advertisement

ਯੂਰਪੀ ਪੰਜਾਬੀ ਸਾਹਿਤ ਅਕਾਦਮੀ (ਇਪਲਾ) ਵੱਲੋਂ ਪੰਜਾਬੀ ਤਨਜ਼ੀਮ ਪੰਚਨਦ ਜਰਮਨੀ ਦੇ ਸਹਿਯੋਗ ਨਾਲ ਜਰਮਨੀ ਦੇ ਮੁੱਖ ਸ਼ਹਿਰ ਫਰੈਂਕਫਰਟ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤ ਅਤੇ ਸਾਹਿਤ ਸਭਾ ਸਮਰਾਲਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਯਾਦ ਨੂੰ ਸਮਰਾਪਿਤ ਪਹਿਲਾ ਯੂਰਪੀ ਪੰਜਾਬੀ ਕਹਾਣੀ ਦਰਬਾਰ ਤੇ ਮੁਸ਼ਾਇਰਾ ਕਰਵਾਇਆ ਗਿਆ  ਜਿਸ ਵਿੱਚ ਯੂਰਪ ਦੇ ਵੱਖ ਵੱਖ ਦੇਸ਼ਾਂ ਗਰੀਸ, ਬੈਲਜ਼ੀਅਮ, ਇਟਲੀ, ਬਰਤਾਨੀਆਂ, ਡੈਨਮਾਰਕ ਆਦਿ ਤੋਂ ਸਾਹਿਤਕਾਰਾਂ ਤੇ ਵਿਦਵਾਨਾਂ ਨੇ ਹਿੱਸਾ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਹਿਤ ਸਭਾ ਸਮਰਾਲਾ ਦੇ ਸਰਗਰਮ ਮੈਂਬਰ ਦਲਜਿੰਦਰ ਰਹਿਲ (ਇਟਲੀ) ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਕਹਾਣੀਕਾਰ, ਆਲੋਚਕ ਤੇ ਸਿੱਖਿਆ ਸ਼ਾਸ਼ਤਰੀ ਡਾ. ਬਲਦੇਵ ਸਿੰਘ ਧਾਲੀਵਾਲ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਅਮਜਦ ਅਲੀ ਆਰਫ਼ੀ ਵੱਲੋਂ ਆਰੰਭਕ ਸ਼ਬਦਾਂ ਨਾਲ ਕੀਤੀ ਗਈ। ਜਿਸ ਦੇ ਬਾਅਦ ਇਪਲਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਵਾਗਤੀ ਭਾਸ਼ਨ ਵਿੱਚ ਸਭ ਨੂੰ ਜੀ ਆਇਆਂ ਆਖਿਆ ਅਤੇ ਕਹਾਣੀਕਾਰ ਸੁਖਜੀਤ ਦੀ ਪੰਜਾਬੀ ਸਾਹਿਤ ਪ੍ਰਤੀ ਦੇਣ ਨੂੰ ਯਾਦ ਕੀਤਾ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਹਾਣੀਕਾਰ ਸੁਖਜੀਤ ਨੂੰ ਯਾਦ ਕਰਦਿਆਂ ਉਸ ਦੀ ਸਾਹਿਤ ਸਿਰਜਣਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਨਵੇਂ ਸ਼ੈਲੀਕਾਰ ਲੇਖਕ ਵਜੋਂ ਯਾਦ ਕੀਤਾ। ਗਰੀਕੀ ਭਾਸ਼ਾ ਵਿੱਚ ਪੰਜਾਬੀ ਬੋਲੀ ਤੇ ਸੱਭਿਆਚਾਰ ‘ਤੇ ਕੰਮ ਕਰ ਰਹੀ ਇਵਜੀਨੀਆ ਬਰਦੇਸੀ ਤੇ ਗੁਰਪ੍ਰੀਤ ਕੌਰ ਗਾਇਦੂ (ਗਰੀਸ) ਨੇ ਖੋਜ ਪੱਤਰ ਪੇਸ਼ ਕੀਤਾ। ਦੋ ਵੱਖ-ਵੱਖ ਪੜਾਵਾਂ ਵਿੱਚ ਕੀਤੇ ਗਏ ਇਸ ਸਮਾਗਮ ਵਿੱਚ ਵੱਖ-ਵੱਖ ਯੂਰਪੀ ਲੇਖਕਾਂ ਵੱਲੋਂ ਯੂਰਪੀ ਪੰਜਾਬੀ ਕਹਾਣੀ ਪੜੀ ਗਈ ਜਿਸ ਵਿੱਚ ਹੁਮਾਂ ਫਲਕ, ਪਵਨ ਪਰਵਾਸੀ, ਗੁਰਪ੍ਰੀਤ ਕੌਰ ਗਾਇਦੂ ਅਤੇ ਬਲਵਿੰਦਰ ਸਿੰਘ ਚਾਹਲ ਨੇ ਭਾਗ ਲਿਆ। ਇਸ ਸਮੁੱਚੇ ਕਹਾਣੀ ਪਾਠ ਦੀ ਸਮੀਖਿਆ ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਰਦਿਆਂ ਸਭ ਕਹਾਣੀਆਂ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਵੀਆਂ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ। ਇਸ ਸਮਾਗਮ ਉੱਤੇ ਸਾਹਿਤ ਸਭਾ ਸਮਰਾਲਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਖੁਸ਼ੀ ਜਾਹਰ ਕੀਤੀ ਕਿ ਸਭਾ ਦੇ ਚੇਅਰਮੇਨ ਸੁਖਜੀਤ ਨੂੰ ਦੁਨੀਆਂ ਭਰ ਵਿੱਚ ਯਾਦ ਕੀਤਾ ਜਾਂਦਾ, ਜਿਸ ਉੱਤੇ ਸਾਹਿਤ ਸਭਾ ਸਮਰਾਲਾ ਮਾਣ ਮਹਿਸੂਸ ਕਰਦੀ ਹੈ।

Advertisement
Advertisement
×