ਪਿੰਡ ਰਾਮਪੁਰ ’ਚ ਮਿੰਨੀ ਬੁੱਕ ਬੈਂਕ ਦੀ ਸਥਾਪਨਾ
ਨੇੜਲੇ ਪਿੰਡ ਰਾਮਪੁਰ ਨੂੰ ਲੇਖਕਾਂ ਦਾ ਪਿੰਡ ਕਿਹਾ ਜਾਂਦਾ ਹੈ ਕਿਉਂਕਿ ਇਸ ਪਿੰਡ ਦੇ ਅਜਿਹੇ ਲੇਖਕਾਂ ਦੀ ਗਿਣਤੀ ਅਠਾਈ ਹੋ ਗਈ ਹੈ, ਜਿਹਨਾਂ ਦੀਆਂ ਪੁਸਤਕਾਂ ਛਪ ਚੁੱਕੀਆਂ ਹਨ। ਇਸ ਮੌਕੇ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਕਿਹਾ ਕਿ ਪੁਸਤਕਾਂ ਮਨੁੱਖ ਦੀਆਂ ਸਭ...
ਨੇੜਲੇ ਪਿੰਡ ਰਾਮਪੁਰ ਨੂੰ ਲੇਖਕਾਂ ਦਾ ਪਿੰਡ ਕਿਹਾ ਜਾਂਦਾ ਹੈ ਕਿਉਂਕਿ ਇਸ ਪਿੰਡ ਦੇ ਅਜਿਹੇ ਲੇਖਕਾਂ ਦੀ ਗਿਣਤੀ ਅਠਾਈ ਹੋ ਗਈ ਹੈ, ਜਿਹਨਾਂ ਦੀਆਂ ਪੁਸਤਕਾਂ ਛਪ ਚੁੱਕੀਆਂ ਹਨ। ਇਸ ਮੌਕੇ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਕਿਹਾ ਕਿ ਪੁਸਤਕਾਂ ਮਨੁੱਖ ਦੀਆਂ ਸਭ ਤੋਂ ਵਧੀਆ ਦੋਸਤ ਹੁੰਦੀਆਂ ਹਨ ਇਸੇ ਲਈ ਪਿੰਡ ਵਿਚ ਪਹਿਲੇ ਬੁੱਕ ਬੈਂਕ ਦੀ ਸਥਾਪਨਾ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ, ਖਾਸ ਤੌਰ ਤੇ ਨੌਜਵਾਨਾਂ ਅਤੇ ਬੱਚਿਆਂ ਨੂੰ ਪੜ੍ਹਨ ਦੀ ਪ੍ਰੇਰਨਾ ਮਿਲਦੀ ਰਹੇ। ਪ੍ਰਿੰ. ਪਰਮਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਉਹ ਵੱਖ-ਵੱਖ ਪਿੰਡਾਂ ਸ਼ਹਿਰਾਂ ਵਿਚ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਛੇ ਮਿੰਨੀ ਬੁੱਕ ਬੈਂਕ ਸਥਾਪਿਤ ਕਰ ਚੁੱਕੇ ਹਨ। ਗੁਰਚਰਨ ਸਿੰਘ ਮਾਂਗਟ ਅਤੇ ਸੁਰਿੰਦਰ ਰਾਮਪੁਰੀ ਜੋ ਸਾਹਿਤ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ, ਦੀ ਪ੍ਰੇਰਨਾ ਸਦਕਾ ਸੱਤਵਾਂ ਬੈਂਕ ਆਪਣੇ ਨਾਨਕੇ ਪਿੰਡ ਰਾਮਪੁਰ ਵਿਚ ਸਥਾਪਿਤ ਕੀਤਾ ਹੈ। ਪਿੰਡ ਦੇ ਨੌਜਵਾਨ ਸਰਪੰਚ ਜਸਵੰਤ ਸਿੰਘ ਨੇ ਕਿਹਾ ਅਸੀਂ ਪਿੰਡ ਵਿਚ ਅਜਿਹੇ ਹੋਰ ਵੀ ਬੁੱਕ ਬੈਂਕ ਸਥਾਪਿਤ ਕਰਾਂਗੇ ਤਾਂ ਜੋ ਨਗਰ ਨਿਵਾਸੀ ਪੁਸਤਕਾਂ ਨਾਲ ਜੁੜ ਸਕਣ। ਇਸ ਬੈਂਕ ਵਿੱਚੋਂ ਕੋਈ ਵੀ ਪੁਸਤਕ ਲਿਜਾ ਸਕਦਾ ਹੈ ਅਤੇ ਪੜ੍ਹ ਕੇ ਵਾਪਿਸ ਰੱਖ ਸਕਦਾ ਹੈ। ਇਸ ਮੌਕੇ ਗੁਰਚਰਨ ਸਿੰਘ ਮਾਂਗਟ, ਸੁਖਦੇਵ ਸਿੰਘ ਮਾਂਗਟ, ਅਮਰੀਕ ਸਿੰਘ ਮਾਂਗਟ, ਡਾ. ਕੁਲਦੀਪ ਸਿੰਘ ਗਿੱਲ, ਠੇਕੇਦਾਰ ਬਲਬੀਰ ਸਿੰਘ, ਜਸਵੰਤ ਸਿੰਘ ਸਰਪੰਚ, ਪ੍ਰਿੰ. ਪਰਮਜੀਤ ਸਿੰਘ ਗਰੇਵਾਲ, ਸੁਰਿੰਦਰ ਰਾਮਪੁਰੀ, ਮਾਸਟਰ ਗੁਰਦਾਸ, ਗੁਰਮੁੱਖ ਸਿੰਘ, ਪਰਮਿੰਦਰ ਕੌਰ ਮਾਂਗਟ, ਅਮਰਜੀਤ ਕੌਰ, ਲਖਵੀਰ ਕੌਰ ਅਤੇ ਮਨਪ੍ਰੀਤ ਕੌਰ ਹਾਜ਼ਰ ਸਨ।