ਉੱਦਮੀ ਬੀਬੀਆਂ ਨੇ ਪੀ ਏ ਯੂ ਦਾ ਦੌਰਾ ਕੀਤਾ
ਪੀ ਏ ਯੂ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਪੇਂਡੂ ਖੇਤਰਾਂ ਵਿੱਚ ਔਰਤਾਂ ਵੱਲੋਂ ਚਲਾਏ ਜਾ ਰਹੇ ਸਵੈ-ਸੇਵੀ ਸਮੂਹਾਂ ਦਾ ਵਿਸ਼ੇਸ਼ ਦੌਰਾ ਕਰਵਾਇਆ। ਇਸ ਵਿੱਚ ਪਿੰਡ ਅਕਾਲਗੜ੍ਹ, ਹਲਵਾਰਾ, ਜੰਡਿਆਲੀ ਅਤੇ ਬੋਪਾਰਾਏ ਵਿੱਚ ਕੰਮ ਕਰ ਰਹੇ ਗਰੁੱਪਾਂ ਦੀਆਂ 25...
ਪੀ ਏ ਯੂ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਪੇਂਡੂ ਖੇਤਰਾਂ ਵਿੱਚ ਔਰਤਾਂ ਵੱਲੋਂ ਚਲਾਏ ਜਾ ਰਹੇ ਸਵੈ-ਸੇਵੀ ਸਮੂਹਾਂ ਦਾ ਵਿਸ਼ੇਸ਼ ਦੌਰਾ ਕਰਵਾਇਆ। ਇਸ ਵਿੱਚ ਪਿੰਡ ਅਕਾਲਗੜ੍ਹ, ਹਲਵਾਰਾ, ਜੰਡਿਆਲੀ ਅਤੇ ਬੋਪਾਰਾਏ ਵਿੱਚ ਕੰਮ ਕਰ ਰਹੇ ਗਰੁੱਪਾਂ ਦੀਆਂ 25 ਦੇ ਕਰੀਬ ਔਰਤਾਂ ਨੇ ਮਾਹਿਰਾਂ ਨਾਲ ਮਸ਼ਵਰੇ ਕੀਤੇ। ਅਮਨਪ੍ਰੀਤ ਕੌਰ ਵੱਲੋਂ ਚਲਾਏ ਜਾ ਰਹੇ ‘ਰਾਜ’ ਸਵੈ ਸੇਵੀ ਸਮੂਹ ਦੇ ਕਾਮਯਾਬੀ ਉੱਦਮੀ ਨਾਲ ਭਾਗ ਲੈਣ ਵਾਲੀਆਂ ਔਰਤਾਂ ਨੇ ਚਰਚਾ ਕੀਤੀ। ਇਸ ਅਗਾਂਹਵਧੂ ਬੀਬੀ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਘਰ ਵਿਚ ਬਣਾਏ ਸਾਬਣ ਅਤੇ ਹਰਬਲ ਵਾਲਾਂ ਦੇ ਤੇਲ ਨਾਲ ਚਲਾਏ ਕਾਰੋਬਾਰ ਦੀ ਸਫਲਤਾ ਸਾਂਝੀ ਕੀਤੀ। ਇਸ ਤੋਂ ਬਾਅਦ ‘ਅਰੂਜ਼’ ਸਮੂਹ ਨੇ ਰਜਨੀ ਦੀ ਅਗਵਾਈ ਵਿੱਚ ਫਲਾਂ ਅਤੇ ਸਬਜ਼ੀਆਂ ਤੋਂ ਉਤਪਾਦ ਬਣਾਉਣ ਦੀ ਸਿਖਲਾਈ ਹਾਸਲ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਕਾਰੋਬਾਰ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਅਤੇ ਜੂਸ, ਸੁਕੈਸ਼, ਅਚਾਰ ਅਤੇ ਮੁਰੱਬਿਆਂ ਆਦਿ ਉਤਪਾਦਾਂ ਦੀ ਲੇਬਲਿੰਗ ਦੀ ਤਕਨੀਕ ਦੱਸੀ ਗਈ। ਇਹ ਦੌਰਾ ਡਾ. ਮਨਦੀਪ ਸ਼ਰਮਾ ਅਤੇ ਡਾ. ਮਨਜੋਤ ਕੌਰ ਦੀ ਨਿਗਰਾਨੀ ਹੇਠ ਸਿਰੇ ਚੜ੍ਹਿਆ। ਵਿਭਾਗ ਦੇ ਮੁਖੀ ਡਾ. ਰਿਤੂ ਮਿੱਤਲ ਗੁਪਤਾ ਨੇ ਔਰਤਾਂ ਦਾ ਹੌਸਲਾ ਵਧਾਇਆ।

