ਭਾਰਤੀ ਕਿਸਾਨ ਯੂਨੀਅਨ ਏਕਤਾਂ ਉਗਰਾਹਾਂ ਦੇ ਬਲਾਕ ਮਲੌਦ ਦੀ ਇਕਾਈ ਟਿੰਬਰਵਾਲ ਦੀ ਚੋਣ ਆਬਜ਼ਰਵਰ ਨਾਜਰ ਸਿੰਘ ਸਿਆੜ ਦੀ ਦੇਖ-ਰੇਖ ਵਿੱਚ ਪਿੰਡ ਦਾ ਆਮ ਇਜਲਾਸ ਸੱਦ ਕੇ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ ਨੇ ਵਿਸ਼ੇਸ਼ ਤੌਰ ’ਤੇ ਸ਼ਿਕਰਤ ਕੀਤੀ। ਉਨ੍ਹਾਂ ਇਜਲਾਸ ਵਿੱਚ ਸ਼ਾਮਲ ਕਿਸਾਨਾਂ-ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਜਥੇਬੰਦ ਹੋਣ ਅਤੇ ਸ਼ੰਘਰਸ ਦੇ ਰਾਹ ਪੈਣ ਦੀ ਵਿਆਖਿਆ ਕੀਤੀ। ਯੂਨੀਅਨ ਵੱਲੋਂ ਲੜੇ ਗਏ ਅਤੇ ਜਿੱਤੇ ਗਏ ਘੋਲਾਂ ਦੀ ਵੀ ਚਰਚਾ ਕੀਤੀ। ਬਲਾਕ ਸਕੱਤਰ ਨਾਜਰ ਸਿੰਘ ਸਿਆੜ ਨੇ ਯੂਨੀਅਨ ਦੇ ਵਿਧਾਨ ਮੁਤਾਬਕ ਨਵੀਂ ਚੋਣ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਨਵੀਂ ਕਮੇਟੀ ਦੀ ਮੈਂਬਰਸ਼ਿਪ ਦੇ ਆਧਾਰ ’ਤੇ ਚੋਣ ਸਰਬਸੰਮਤੀ ਨਾਲ ਕੀਤੀ ਗਈ। ਇਸ ਵਿੱਚ ਸਵਰਨ ਸਿੰਘ ਨੂੰ ਪ੍ਰਧਾਨ, ਹਰਮਨ ਸਿੰਘ ਨੂੰ ਮੀਤ ਪ੍ਰਧਾਨ, ਕੁਲਦੀਪ ਸਿੰਘ ਸਕੱਤਰ, ਜਸਵਿੰਦਰ ਸਿੰਘ ਸਹਿ ਸਕੱਤਰ, ਮਨਪ੍ਰੀਤ ਸਿੰਘ ਖਜ਼ਾਨਚੀ, ਹਰਵਿੰਦਰ ਸਿੰਘ ਸਹਾਇਕ ਖਜ਼ਾਨਚੀ ਅਤੇ ਕਮਲਜੀਤ ਸਿੰਘ, ਅਤਿੰਦਰਪਾਲ ਸਿੰਘ ਰਾਜਵੰਤ ਸਿੰਘ ਕਮੇਟੀ ਮੈਂਬਰ ਚੁਣੇ ਗਏ। ਚੁਣੇ ਗਏ ਅਹੁਦੇਦਾਰਾਂ ਅਤੇ ਕਮੇਟੀ ਮੈਂਬਰਾਂ ਨੇ ਯੂਨੀਅਨ ਦੇ ਵਿਧਾਨ ਮੁਤਾਬਕ ਚੱਲਣ, ਘੋਲ ਸਰਗਰਮੀਆਂ ਵਿੱਚ ਵਧ ਚੜਕੇ ਹਿੱਸਾ ਪਾਉਣ ਅਤੇ ਕਿਸਾਨ ਲਹਿਰ ਦੇ ਵਧਾਰੇ ਪਸਾਰੇ ਦੀ ਸਿਰ ਤੋੜ ਕੋਸਿਸ਼ਾਂ ਕਰਨ ਦਾ ਅਹਿਦ ਲਿਆ।
+
Advertisement
Advertisement
Advertisement
Advertisement
×