ਚੋਣ ਜ਼ਾਬਤਾ: ਪੁਲੀਸ ਥਾਣੇ ਦੇ ਦਰਵਾਜ਼ੇ ’ਤੇ ਪੰਜਾਬ ਸਰਕਾਰ ਦੇ ਹੋਰਡਿੰਗ ਬਰਕਰਾਰ
ਪੱਤਰ ਪ੍ਰੇਰਕ ਗੁਰੂਸਰ ਸੁਧਾਰ, 13 ਅਪਰੈਲ ਚੋਣ ਜ਼ਾਬਤਾ ਲਾਗੂ ਹੋਣ ਦੇ ਕਰੀਬ ਇੱਕ ਮਹੀਨੇ ਬਾਅਦ ਵੀ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਸੁਧਾਰ ਵਿੱਚ ਮੁੱਖ ਦਰਵਾਜ਼ੇ ਉਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵਾਲਾ ਹੋਰਡਿੰਗ ਅੱਜ ਵੀ ਮੌਜੂਦ ਹੈ। ਇਸ...
Advertisement
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 13 ਅਪਰੈਲ
Advertisement
ਚੋਣ ਜ਼ਾਬਤਾ ਲਾਗੂ ਹੋਣ ਦੇ ਕਰੀਬ ਇੱਕ ਮਹੀਨੇ ਬਾਅਦ ਵੀ ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਥਾਣਾ ਸੁਧਾਰ ਵਿੱਚ ਮੁੱਖ ਦਰਵਾਜ਼ੇ ਉਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵਾਲਾ ਹੋਰਡਿੰਗ ਅੱਜ ਵੀ ਮੌਜੂਦ ਹੈ।
ਇਸ ਹੋਰਡਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀ ਖੱਜਲ-ਖੁਆਰੀ ਦੂਰ ਕਰਨ ਲਈ ਹੁਣ ਘਰ ਬੈਠੇ ਹੀ ਆਪਣੀ ਸ਼ਿਕਾਇਤ ਦਰਜ ਕਰਾਉਣ ਦੀ ਸਹੂਲਤ ਬਾਰੇ ਅਪੀਲ ਕਰਦੇ ਦਿਖਾਈ ਦੇ ਰਹੇ ਹਨ। ਕਾਨੂੰਨ ਲਾਗੂ ਕਰਨ ਵਾਲੀ ਮੁੱਖ ਏਜੰਸੀ ਦੇ ਮੁੱਖ ਦਰਵਾਜ਼ੇ ਉਪਰ ਲੱਗਾ ਇਹ ਹੋਰਡਿੰਗ ‘ਦੀਵੇ ਥੱਲੇ ਹਨੇਰੇ’ ਦਾ ਹੀ ਪ੍ਰਤੀਕ ਹੈ। ਇਸ ਬਾਰੇ ਸੰਪਰਕ ਕਰਨ ’ਤੇ ਸਬ-ਡਵੀਜ਼ਨਲ ਚੋਣ ਅਧਿਕਾਰੀ ਕਮ ਐੱਸ.ਡੀ.ਐੱਮ ਬੇਅੰਤ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਹੋਰਡਿੰਗ ਲਾਹ ਦੇਣ ਬਾਰੇ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਫ਼ੌਰੀ ਇਸ ਹੋਰਡਿੰਗ ਨੂੰ ਲਾਹ ਦੇਣ ਦਾ ਹੁਕਮ ਜਾਰੀ ਕੀਤਾ ਹੈ।
Advertisement
×