DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਡਰਾਈਵਰ ਤੇ ਟੈਕਨੀਕਲ ਐਂਪਲਾਈਜ਼ ਯੂਨੀਅਨ ਦੇ ਅਹੁਦੇਦਾਰ ਚੁਣੇ

ਖੇਤਰੀ ਪ੍ਰਤੀਨਿਧ ਲੁਧਿਆਣਾ, 4 ਜੁਲਾਈ ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਐਂਪਲਾਈਜ਼ ਯੂਨੀਅਨ ਦੀ ਹੋਈ ਮੀਟਿੰਗ ਵਿੱਚ ਵੱਖ-ਵੱਖ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਬਲਵਿੰਦਰ ਸਿੰਘ ਬਾਜਵਾ ਨੂੰ ਸੂਬਾ ਪ੍ਰਧਾਨ ਜਦਕਿ ਪ੍ਰੇਮਜੀਤ ਸਿੰਘ ਬੁੱਟਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।...
  • fb
  • twitter
  • whatsapp
  • whatsapp
featured-img featured-img
ਯੂਨੀਅਨ ਦੇ ਨਵੇਂ ਚੁਣੇ ਗਏ ਅਹੁਦੇਦਾਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 4 ਜੁਲਾਈ

Advertisement

ਪੰਜਾਬ ਗੌਰਮਿੰਟ ਡਰਾਈਵਰ ਅਤੇ ਟੈਕਨੀਕਲ ਐਂਪਲਾਈਜ਼ ਯੂਨੀਅਨ ਦੀ ਹੋਈ ਮੀਟਿੰਗ ਵਿੱਚ ਵੱਖ-ਵੱਖ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਬਲਵਿੰਦਰ ਸਿੰਘ ਬਾਜਵਾ ਨੂੰ ਸੂਬਾ ਪ੍ਰਧਾਨ ਜਦਕਿ ਪ੍ਰੇਮਜੀਤ ਸਿੰਘ ਬੁੱਟਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੀਟਿੰਗ ਵਿੱਚ ਸਬੰਧੀ ਸਟੇਟ ਕਮੇਟੀ/ਪ੍ਰਧਾਨ, ਜਨਰਲ ਸਕੱਤਰ ਪੰਜਾਬ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੈਂਬਰ ਸ਼ਾਮਲ ਹੋਏ।

ਜਨਰਲ ਬਾਡੀ ਦੀ ਮੀਟਿੰਗ ਵਿੱਚ ਚੁਣੇ ਗਏ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਵਲੋਂ ਨਵੀਂ ਸਟੇਟ ਕਮੇਟੀ ਗਠਿਤ ਕੀਤੀ ਗਈ ਜਿਸ ਵਿੱਚ ਲਖਵਿੰਦਰ ਸਿੰਘ ਗਿੱਲ ਨੂੰ ਚੇਅਰਮੈਨ, ਜੀਤ ਸਿੰਘ ਹੁਸ਼ਿਆਰਪੁਰ ਨੂੰ ਸਰਪ੍ਰਸਤ, ਪਰਮਜੀਤ ਸਿੰਘ ਬਰਨਾਲਾ ਨੂੰ ਮੁੱਖ ਸਲਾਹਕਾਰ, ਬਲਵਿੰਦਰ ਸਿੰਘ ਬਾਜਵਾ ਪਟਿਆਲਾ ਨੂੰ ਸੂਬਾ ਪ੍ਰਧਾਨ, ਅਮਰੀਕ ਸਿੰਘ ਸੰਗਰੂਰ ਨੂੰ ਸੀਨੀਅਰ ਮੀਤ ਪ੍ਰਧਾਨ, ਜਗਵਿੰਦਰ ਸਿੰਘ ਫਰੀਦਕੋਟ ਨੂੰ ਮੀਤ ਪ੍ਰਧਾਨ, ਪ੍ਰੇਮਜੀਤ ਸਿੰਘ ਬੁੱਟਰ ਨੂੰ ਸੂਬਾ ਜਨਰਲ ਸਕੱਤਰ, ਪਰਮਜੀਤ ਸਿੰਘ ਮੁਕਤਸਰ ਨੂੰ ਸੰਯੁਕਤ ਸਕੱਤਰ, ਗੁਰਸੇਵਕ ਸਿੰਘ ਬਠਿੰਡਾ ਨੂੰ ਸਕੱਤਰ, ਲਖਵਿੰਦਰ ਸਿੰਘ ਲੱਖਾ ਨੂੰ ਖ਼ਜਾਨਚੀ, ਦਵਿੰਦਰ ਸਿੰਘ ਗੁਰਦਾਸਪੁਰ ਨੂੰ ਸਹਾਇਕ ਖਜ਼ਾਨਚੀ, ਸੁਮਿਤ ਸ਼ਰਮਾ ਹੁਸ਼ਿਆਰਪੁਰ ਨੂੰ ਅਡੀਟਰ, ਦਿਲਬਾਗ ਸਿੰਘ ਢਿੱਲੋਂ ਅਮ੍ਰਿਤਸਰ ਨੂੰ ਪ੍ਰਚਾਰ ਸਕੱਤਰ, ਪ੍ਰਭਜੋਤ ਸਿੰਘ ਲੁਧਿਆਣਾ ਨੂੰ ਪ੍ਰੈਸ ਸਕੱਤਰ, ਲਖਵਿੰਦਰ ਸਿੰਘ ਸੰਧੂ ਫਰੀਦਕੋਟ ਨੂੰ ਸਲਾਹਕਾਰ, ਮੋਹਨ ਲਾਲ ਬਰਨਾਲਾ, ਹਰਦੀਪ ਸਿੰਘ ਲੁਧਿਆਣਾ, ਰਘੁਬੀਰ ਸਿੰਘ ਲੁਧਿਆਣਾ, ਜਗਰੂਪ ਸਿੰਘ ਹੁਸ਼ਿਆਰਪੁਰ, ਜੋਗਿੰਦਰ ਸਿੰਘ ਮੋਗਾ, ਗੁਰਬਿੰਦਰ ਸਿੰਘ, ਲੁਧਿਆਣਾ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮਗਰੋਂ ਚੁਣੇ ਅਹੁਦੇਦਾਰਾਂ ਨੇ ਗੁਰੂਘਰ ਨਤਮਸਤਕ ਹੋ ਕੇੇ ਅਸ਼ੀਰਵਾਦ ਲਿਆ।

Advertisement
×