ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੜਕ ਹਾਦਸੇ ’ਚ ਬਜ਼ੁਰਗ ਦੀ ਮੌਤ; ਦਾਦੀ-ਪੋਤੀ ਜ਼ਖ਼ਮੀ

ਪਿੰਡ ਸ਼ਹੀਦ ਰਛਪਾਲ ਸਿੰਘ ਨਗਰ ਕੋਲ ਕਾਰ ਸਵਾਰ ਵੱਲੋਂ ਮੋਟਰਸਾਈਕਲ ਸਵਾਰ ਬਜ਼ੁਰਗ ਨੂੰ ਟੱਕਰ ਮਾਰਨ ਕਾਰਨ ਬਜ਼ੁਰਗ ਦੀ ਮੌਕੇ ’ਤੇ ਹੀ ਮੌਤ ਗਈ। ਮ੍ਰਿਤਕ ਜਗਤਾਰ ਸਿੰਘ ਵਾਸੀ ਹਾਂਸ ਕਲਾਂ ਦੇ ਪੁੱਤਰ ਨੇ ਦੱਸਿਆ ਕਿ ਉਸ ਦਾ ਪਿਤਾ ਦਵਾਈ ਲੈਣ ਲਈ...
Advertisement

ਪਿੰਡ ਸ਼ਹੀਦ ਰਛਪਾਲ ਸਿੰਘ ਨਗਰ ਕੋਲ ਕਾਰ ਸਵਾਰ ਵੱਲੋਂ ਮੋਟਰਸਾਈਕਲ ਸਵਾਰ ਬਜ਼ੁਰਗ ਨੂੰ ਟੱਕਰ ਮਾਰਨ ਕਾਰਨ ਬਜ਼ੁਰਗ ਦੀ ਮੌਕੇ ’ਤੇ ਹੀ ਮੌਤ ਗਈ। ਮ੍ਰਿਤਕ ਜਗਤਾਰ ਸਿੰਘ ਵਾਸੀ ਹਾਂਸ ਕਲਾਂ ਦੇ ਪੁੱਤਰ ਨੇ ਦੱਸਿਆ ਕਿ ਉਸ ਦਾ ਪਿਤਾ ਦਵਾਈ ਲੈਣ ਲਈ ਜਗਰਾਉਂ ਜਾ ਰਿਹਾ ਸੀ ਜਦੋਂ ਪਿੰਡ ਰਛਪਾਲ ਸਿੰਘ ਨਗਰ ਕੋਲ ਕਿਸੇ ਕਾਰ ਸਵਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਖ਼ੁਦ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਕ ਹੋਰ ਮਾਮਲੇ ਵਿੱਚ ਸੀਟੀ ਯੂਨੀਵਰਸਿਟੀ ਨੇੜੇ ਪਿੰਡ ਸੁਧਾਰ ਦੀਆਂ ਵਸਨੀਕਾਂ ਪੁਨੀਤ ਕੌਰ ਤੇ ਉਸ ਦੀ ਦਾਦੀ ਦਲਜੀਤ ਕੌਰ ਐਕਟਿਵਾ ’ਤੇ ਜਾ ਰਹੀਆਂ ਸਨ। ਇਸ ਦੌਰਾਨ ਐਕਟਿਵਾ ਦੀ ਬੱਸ ਨਾਲ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਹੇਠਾਂ ਡਿੱਗ ਪਈਆਂ ਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ। ਦੋਵਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲਾ ਕਰਵਾਇਆ ਗਿਆ ਹੈ।

Advertisement
Advertisement