ਲਾਅ ਕਾਲਜ ਦੇ ਵਿਦਿਆਰਥੀਆਂ ਵੱਲੋਂ ਵਿਦਿਅਕ ਦੌਰਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 8 ਮਾਰਚ
ਇੱਥੋਂ ਦੇ ਜੀਐੱਚਜੀ ਇੰਸਟੀਚਿਊਟ ਆਫ ਲਾਅ ਸਿੱਧਵਾਂ ਖੁਰਦ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੁਲੀਸ ਅਕੈਡਮੀ ਫਿਲੌਰ ਦਾ ਵਿਦਿਅਕ ਦੌਰਾ ਕਰਵਾਇਆ ਗਿਆ। ਕਾਰਜਕਾਰੀ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਅਤੇ ਵਾਈਸ ਪ੍ਰਿੰਸਪਲ ਡਾ. ਜਸਵਿੰਦਰ ਦੀ ਅਗਵਾਈ ਹੇਠ ਇਹ ਦੌਰਾ 9ਵੇਂ ਸਮੈਸਟਰ ਵਿੱਚ ਪੜ੍ਹਾਏ ਜਾਂਦੇ ਫੋਰੈਂਸਿਕ ਸਾਇੰਸ ਵਿਸ਼ੇ ਨਾਲ ਸਬੰਧਤ ਸੀ। ਵਿਦਿਅਕ ਦੌਰੇ ਦੇ ਇੰਚਾਰਜ ਸਹਾਇਕ ਪ੍ਰੋਫੈਸਰ ਡਾ. ਜਸਪਾਲ ਕੌਰ, ਸਹਾਇਕ ਪ੍ਰੋਫੈਸਰ ਡਾ. ਨੀਲਮ ਰਾਣੀ, ਸਹਾਇਕ ਪ੍ਰੋਫੈਸਰ ਨੇਹਾ ਮਿਨੋਚਾ ਦੀ ਅਗਵਾਈ ਅਧੀਨ ਵਿਦਿਆਰਥੀਆਂ ਨੇ ਟਰੈਫਿਕ ਨਿਯਮ, ਫੋਰੈਂਸਿਕ ਸਾਇੰਸ ਲੈਬ, ਆਈਟੀ ਵਿਭਾਗ ਅਤੇ ਫਿੰਗਰ ਪ੍ਰਿੰਟ ਬਿਊਰੋ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਅਜਿਹੇ ਟੂਰ ਕਰਵਾਉਣ ਦਾ ਮਕਸਦ ਪੜ੍ਹਾਈ ਦੇ ਨਾਲ ਵਿਦਿਆਰਥੀਆਂ ਦੀ ਵਿਸ਼ੇ ਪ੍ਰਤੀ ਜਾਣਕਾਰੀ ਅਤੇ ਮੰਨੋਰੰਜਨ ਵਿੱਚ ਵਾਧਾ ਕਰਨਾ ਹੈ। ਸ਼ਮਸ਼ੇਰ ਸਦੀਕੀ ਪੁਲੀਸ ਅਕੈਡਮੀ ਫਿਲੌਰ ਇਸ ਵਿਦਿਅਕ ਯਾਤਰਾ ਦੇ ਕੋਆਰਡੀਨੇਟਰ ਸਨ। ਇਸ ਦਾ ਸੰਚਾਲਨ ਗਗਨਦੀਪ ਕੌਰ ਅਤੇ ਡਰੱਗ ਮਾਹਿਰ ਨੇ ਕੀਤਾ। ਅੰਤ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਵਿੰਗ ਦਾ ਦੌਰਾ ਕੀਤਾ ਜਿਸ ’ਚ ਆਈਟੀ ਮਾਹਿਰ ਗੁਰਮਿੰਦਰ ਸਿੰਘ ਨੇ ਸਾਈਬਰ ਸੁਰੱਖਿਆ ਦੇ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੱਤੀ।