ਆਕਸਫੋਰਡ ਸੀਨੀਅਰ ਸਕੂਲ ਪਾਇਲ ਵਿੱਚ ਪਹਿਲੀ ਤੇ ਦੂਜੀ ਜਮਾਤ ਦੇ ਕਵਿਤਾ ਉਚਾਰਨ, ਤੀਜੀ ਤੋਂ ਪੰਜਵੀਂ ਜਮਾਤ ਦੇ ਸੁੰਦਰ ਲਿਖਾਈ, ਛੇਵੀਂ ਤੋਂ ਅੱਠਵੀਂ ਜਮਾਤ ਦੇ ਭਾਸ਼ਣ ਮੁਕਾਬਲੇ, ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਾਦ-ਵਿਵਾਦ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚੋਂ ਅੰਤਿਮ ਮੁਕਾਬਲਿਆਂ ਲਈ 80 ਬੱਚੇ ਚੁਣੇ ਗਏ। ਮੁਕਾਬਲਿਆਂ ਵਿੱਚ ਪਹਿਲੀ ’ਚ ਜੈਵਨ ਸਿੰਘ, ਨਵਲੀਨ ਕੌਰ, ਸ਼ੁਵਰੀਤ ਕੌਰ, ਗੁਰਲੀਨ ਕੌਰ ਤੇ ਮਿਹਰਵਾਨ ਸਿੰਘ, ਦੂਜੀ ਦੀ ਸਹਿਜਦੀਪ ਕੌਰ, ਦਿਵਿਆਂਸ਼ਿਕਾ, ਸੁਖਤਾਜ ਕੌਰ, ਪਰਨੀਤ ਕੌਰ ਨੇ ਇਨਾਮ ਜਿੱਤੇ।
ਸੁੰਦਰ ਲਿਖਾਈ ਮੁਕਾਬਲੇ ਵਿੱਚ ‘ਪੰਜਾਬੀ ਭਾਸ਼ਾ ਦੀ ਮੌਜੂਦਾ ਹਾਲਤ ਤੇ ਭਵਿੱਖ’, ‘ਨਸ਼ਿਆਂ ਦੀ ਲਤ-ਨੌਜਵਾਨ ਪੀੜ੍ਹੀ ਲਈ ਖਤਰਾ’, ‘ਇਕੱਲਾਪਨ ਆਧੁਨਿਕ ਯੁੱਗ ਦੀ ਸੱਚਾਈ’ ਅਤੇ ‘ਸਫਲਤਾ ਦੀ ਸੱਚੀ ਪਰਿਭਾਸ਼ਾ ਕੀ ਹੈ?’ ਵਿਸ਼ਿਆਂ ’ਤੇ ਲਿਖਣ ਲਈ ਕਿਹਾ ਗਿਆ। ਭਾਸ਼ਣ ਮੁਕਾਬਲੇ ’ਚ ਨਵਿਆ, ਪ੍ਰਭਜੋਤ ਕੌਰ, ਸਾਵੀਆ ਬੱਬਰ, ਗੁਰਮੰਨਤ ਕੌਰ, ਸੰਚਿਤ, ਕੀਰਤਜੋਤ ਕੌਰ ਤੇ ਖੁਸ਼ਲੀਨ ਕੌਰ ਨੇ ਬਾਜ਼ੀ ਮਾਰੀ। ਇਸ ਮੌਕੇ ਸਕੂਲ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਮੁੱਖ ਅਧਿਆਪਕ ਵਿਜੈ ਕਪੂਰ ਤੇ ਕਿੰਡਰਗਾਰਟਨ ਦੇ ਹੈੱਡ ਮਿਸਟਰਸ ਅੰਸ਼ੂ ਆਹੂਜਾ ਨੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ।