ਸੜਕ ਹਾਦਸੇ ’ਚ ਈ-ਰਿਕਸ਼ਾ ਚਾਲਕ ਦੀ ਮੌਤ
ਥਾਣਾ ਫੋਕਲ ਪੁਆਇੰਟ ਦੇ ਇਲਾਕੇ ਯਾਰਡ ਚੌਕ ਢੰਡਾਰੀ ਖੁਰਦ ਵਿੱਚ ਇੱਕ ਟਰਾਲੇ ਦੀ ਟੱਕਰ ਨਾਲ ਇੱਕ ਰਿਕਸ਼ਾ ਚਾਲਕ ਦੀ ਮੌਤ ਹੋ ਗਈ ਹੈ। ਮੁਹੱਲਾ ਆਦਰਸ਼ ਕਲੋਨੀ ਵਾਸੀ ਅਨੀਮੋਨ ਬੇਬੀ ਆਪਣੇ ਈ-ਰਿਕਸ਼ਾ ’ਤੇ ਯਾਰਡ ਚੌਕ ਢੰਡਾਰੀ ਖੁਰਦ ਕੋਲ ਪੁੱਜੇ ਤਾਂ ਓਮ...
Advertisement
ਥਾਣਾ ਫੋਕਲ ਪੁਆਇੰਟ ਦੇ ਇਲਾਕੇ ਯਾਰਡ ਚੌਕ ਢੰਡਾਰੀ ਖੁਰਦ ਵਿੱਚ ਇੱਕ ਟਰਾਲੇ ਦੀ ਟੱਕਰ ਨਾਲ ਇੱਕ ਰਿਕਸ਼ਾ ਚਾਲਕ ਦੀ ਮੌਤ ਹੋ ਗਈ ਹੈ। ਮੁਹੱਲਾ ਆਦਰਸ਼ ਕਲੋਨੀ ਵਾਸੀ ਅਨੀਮੋਨ ਬੇਬੀ ਆਪਣੇ ਈ-ਰਿਕਸ਼ਾ ’ਤੇ ਯਾਰਡ ਚੌਕ ਢੰਡਾਰੀ ਖੁਰਦ ਕੋਲ ਪੁੱਜੇ ਤਾਂ ਓਮ ਪ੍ਰਕਾਸ਼ ਵਾਸੀ ਪਿੰਡ ਅਰਿਯਾਵ ਜ਼ਿਲ੍ਹਾ ਬਕਸਰ (ਬਿਹਾਰ) ਨੇ ਆਪਣਾ ਟਰਾਲਾ ਫੋਕਲ ਪੁਆਇੰਟ ਤਰਫੋਂ ਲਾਪ੍ਰਵਾਹੀ ਨਾਲ ਚਲਾ ਕੇ ਉਸਦੇ ਈ-ਰਿਕਸ਼ਾ ਨੂੰ ਫੇਟ ਮਾਰੀ ਜਿਸ ਨਾਲ ਉਸਦਾ ਰਿਕਸ਼ਾ ਪਲਟ ਗਿਆ ਅਤੇ ਉਹ ਹੇਠਾਂ ਡਿੱਗ ਪਿਆ। ਇਸ ਦੌਰਾਨ ਉਸਦਾ ਸਿਰ ਟਰਾਲੇ ਦੇ ਅਗਲੇ ਟਾਇਰ ਥੱਲੇ ਆ ਗਿਆ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣੇਦਾਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਦ ਕਿ ਲਾਸ਼ ਪੋਸਟਮਾਰਟਮ ਉਪਰੰਤ ਉਨ੍ਹਾਂ ਦੇ ਪੁੱਤਰ ਅੰਸ਼ੂ ਅਨੀਮੋਨ ਨੂੰ ਸੌਂਪ ਦਿੱਤੀ ਹੈ।
Advertisement
Advertisement
×